ਫਾਜ਼ਿਲਕਾ ਦੇ ਸਰਹੱਦੀ ਪਿੰਡ ''ਚੋਂ ਮਿਲੀ ਬੰਬ ਵਰਗੀ ਚੀਜ਼! ਪੂਰੇ ਇਲਾਕੇ ''ਚ ਫੈਲੀ ਦਹਿਸ਼ਤ

Thursday, Jul 16, 2026 - 02:58 PM (IST)

ਫਾਜ਼ਿਲਕਾ ਦੇ ਸਰਹੱਦੀ ਪਿੰਡ ''ਚੋਂ ਮਿਲੀ ਬੰਬ ਵਰਗੀ ਚੀਜ਼! ਪੂਰੇ ਇਲਾਕੇ ''ਚ ਫੈਲੀ ਦਹਿਸ਼ਤ

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਪਿੰਡ ਮੁਹਾਰ ਖੀਵਾ ਦੇ ਇਕ ਖੇਤ 'ਚੋਂ ਬੰਬਨੁਮਾ ਚੀਜ਼ ਬਰਾਮਦ ਹੋਈ ਹੈ। ਇਸ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਬੀ. ਐੱਸ. ਐੱਸ. ਦੇ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੂੰ ਉਕਤ ਬੰਬਨੁਮਾ ਚੀਜ਼ ਨੂੰ ਖੇਤ 'ਚ ਹੀ ਸੁਰੱਖਿਆ ਘੇਰੇ 'ਚ ਰਖਵਾ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਕਰਦੇ ਹੋਏ ਬੰਬ ਨਿਰੋਧਕ ਟੀਮ ਨੂੰ ਸੂਚਿਤ ਕਰਦੇ ਹੋਏ ਇਸ ਨੂੰ ਨਸ਼ਟ ਕਰਨ ਲਈ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡਾ ਅਲਰਟ, ਦੁਪਹਿਰ 3 ਵਜੇ ਤੱਕ ਇਨ੍ਹਾਂ ਰੂਟਾਂ 'ਤੇ ਨਾ ਕਰੋ ਸਫ਼ਰ, ਪੜ੍ਹੋ ਐਡਵਾਈਜ਼ਰੀ

ਫਿਲਹਾਲ ਮੌਕੇ 'ਤੇ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਸਦਰ ਥਾਣਾ ਦੇ ਐੱਸ. ਐੱਚ. ਓ. ਹਰਦੇਵ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਪਿੰਡ ਮੁਹਾਰ ਖੀਵਾ ਦੇ ਖੇਤ 'ਚ ਇਕ ਬੰਬਨੁਮਾ ਚੀਜ਼ ਮਿਲੀ ਹੈ। ਇਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਭੇਜੀ ਗਈ। ਹਾਲਾਂਕਿ ਮੌਕੇ 'ਤੇ ਬੀ. ਐੱਸ. ਐੱਪ. ਦੇ ਅਧਿਕਾਰੀ ਵੀ ਪਹੁੰਚੇ।

ਇਹ ਵੀ ਪੜ੍ਹੋ : ਇਨ੍ਹਾਂ ਮੁਲਾਜ਼ਮਾਂ ਲਈ ਵੱਡੇ ਖ਼ਤਰੇ ਦੀ ਘੰਟੀ! ਸਖ਼ਤ ਕਾਰਵਾਈ ਦੀ ਹੋ ਰਹੀ ਤਿਆਰੀ

ਉਨ੍ਹਾਂ ਨਾਲ ਮਿਲ ਕੇ ਪੁਲਸ ਨੇ ਇਸ ਸ਼ੱਕੀ ਬੰਬਨੁਮਾ ਚੀਜ਼ ਨੂੰ ਮਿੱਟੀ ਨਾਲ ਭਰੇ ਬੈਗ ਲਾ ਕੇ ਸੁਰੱਖਿਆ ਘੇਰੇ 'ਚ ਰਖਵਾ ਦਿੱਤਾ ਹੈ ਅਤੇ ਇਸ ਦੀ ਸੂਚਨਾ ਬੰਬ ਨਿਰੋਧਕ ਟੀਮ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਖੇਤ ਵਾਹੁਣ ਵੇਲੇ ਜ਼ਮੀਨ 'ਚੋਂ ਇਹ ਬੰਬਨੁਮਾ ਚੀਜ਼ ਮਿਲੀ ਹੈ, ਜਿਸ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News