ਫਿਰੋਜ਼ਪੁਰ ਕੇਂਦਰੀ ਜੇਲ੍ਹ ''ਚੋਂ ਮਿਲੇ 11 ਫੋਨ, ਹਵਾਲਾਤੀਆਂ ਦੇ ਖਿਲਾਫ ਪਰਚਾ ਦਰਜ

Monday, Jul 13, 2026 - 01:44 PM (IST)

ਫਿਰੋਜ਼ਪੁਰ ਕੇਂਦਰੀ ਜੇਲ੍ਹ ''ਚੋਂ ਮਿਲੇ 11 ਫੋਨ, ਹਵਾਲਾਤੀਆਂ ਦੇ ਖਿਲਾਫ ਪਰਚਾ ਦਰਜ

ਫਿਰੋਜ਼ਪੁਰ(ਮਲਹੋਤਰਾ)- ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਰੂਟੀਨ ਚੈਕਿੰਗ ਦੇ ਦੌਰਾਨ ਜੇਲ੍ਹ ਵਿਚੋਂ 11 ਫੋਨ ਬਰਾਮਦ ਕਰਦੇ ਹੋਏ ਪੁਲਸ ਨੂੰ 9 ਹਵਾਲਾਤੀਆਂ ਦੇ ਖਿਲਾਫ ਸ਼ਿਕਾਇਤ ਭੇਜ ਪਰਚਾ ਦਰਜ ਕਰਵਾਇਆ ਹੈ। ਸਹਾਇਕ ਸੁਪਰੀਡੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 2 ਜੁਲਾਈ ਤੋਂ 10 ਜੁਲਾਈ ਤੱਕ ਵੱਖ-ਵੱਖ ਬੈਰਕਾਂ ਦੀ ਚੈਕਿੰਗ ਦੌਰਾਨ ਕੈਦੀ ਰਜਿਦਰ ਸਿੰਘ ਪਿੰਡ ਮਸਤੇਕੇ, ਹਵਾਲਾਤੀਆਂ ਪੰਗਾ ਉਰਫ ਬੱਗਾ ਪਿੰਡ ਨਾਰੰਗ ਕੇ ਲੇਲੀਵਾਲਾ, ਗੁਰਦਿੱਤਰ ਸਿੰਘ ਬੰਟੀ ਪਿੰਡ ਮਾਛੀਆਂ ਮੇਹਰਬਾਨ ਜ਼ਿਲ੍ਹਾ ਲੁਧਿਆਣਾ, ਮਨਦੀਪ ਸਿੰਘ ਪਿੰਡ ਪੱਧਰੀ, ਅਮਨਦੀਪ ਸਿੰਘ ਗੋਰਾ ਵਾਸੀ ਫਿਰੋਜ਼ਪੁਰ ਸਿਟੀ, ਰਿਸ਼ੂ ਵਾਸੀ ਪੁਰਾਣੀ ਸਬਜ਼ੀ ਮੰਡੀ ਸਿਟੀ, ਲਵਪ੍ਰੀਤ ਸਿੰਘ ਪਿੰਡ ਨਾਗੋਕੇ ਜ਼ਿਲ੍ਹਾ ਤਰਨਤਾਰਨ, ਦਵਿੰਦਰ ਸੈਣੀ ਵਾਸੀ ਦੀਨਾਨਗਰ, ਲਵ ਉਰਫ ਰਾਹੁਲ ਵਾਸੀ ਪੁਰਾਣੀ ਸਬਜ਼ੀ ਮੰਡੀ ਕੋਲੋਂ ਕੁੱਲ 11 ਫੋਨ, 1 ਐਡਾਪਟਰ ਅਤੇ 1 ਡਾਟਾ ਕੇਬਲ ਬਰਾਮਦ ਕੀਤੀ ਗਈ ਹੈ। ਸਾਰਿਆਂ ਦੇ ਖਿਲਾਫ ਪੁਲਸ ਨੇ ਜੇਲ੍ਹ ਐਕਟ ਦਾ ਪਰਚਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਂਢੂ ਨੇ ਸਾਂਢੂ ਦਾ ਕਰ'ਤਾ ਕਤਲ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ


author

Shivani Bassan

Content Editor

Related News