ਸੈਂਟਰਲ ਜੇਲ ''ਚੋਂ ਫਰਾਰ 4 ਹਵਾਲਾਤੀਆਂ ਤੋਂ 1 ਚੜ੍ਹਿਆ ਪੁਲਸ ਹੱਥੇ

Tuesday, Mar 31, 2020 - 12:22 AM (IST)

ਸੈਂਟਰਲ ਜੇਲ ''ਚੋਂ ਫਰਾਰ 4 ਹਵਾਲਾਤੀਆਂ ਤੋਂ 1 ਚੜ੍ਹਿਆ ਪੁਲਸ ਹੱਥੇ

ਲੁਧਿਆਣਾ, (ਸਿਆਲ)– ਤਾਜਪੁਰ ਰੋਡ, ਸੈਂਟਰਲ ਜੇਲ ਦੇ ਸੈੱਲ ਬਲਾਕ ਤੋਂ ਕੰਬਲ ਨੂੰ ਰੱਸੀ ਦਾ ਆਕਾਰ ਦੇ ਕੇ 14 ਫੁੱਟ ਉੱਚੀ ਕੰਧ ਟੱਪ ਕੇ ਫਰਾਰ 4 ਹਵਾਲਾਤੀਆਂ 'ਚੋਂ ਪੁਲਸ ਨੇ ਇਕ ਹਵਾਲਾਤੀ ਸੂਰਜ ਕੁਮਾਰ ਨੂੰ 65 ਘੰਟੇ ਬਾਅਦ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਸੂਤਰ ਦੱਸਦੇ ਹਨ ਕਿ ਉਪਰੋਕਤ ਦੋਸ਼ੀ ਇਕ ਧਾਰਮਕ ਸਥਾਨ ਤੋਂ ਫੜਿਆ ਗਿਆ ਹੈ, ਜਦਕਿ ਹੋਰ ਫਰਾਰ ਸਾਥੀਆਂ ਲਈ ਲੰਗਰ ਲੈਣ ਦੀ ਉਡੀਕ ਵਿਚ ਸੀ। ਇਹ ਹਵਾਲਾਤੀ ਇਸ ਫਰਾਰ ਕਾਂਡ ਦਾ ਮਾਸਟਰ ਮਾਈਂਡ ਵੀ ਦੱਸਿਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਉਪਰੋਕਤ ਹਵਾਲਾਤੀ ਪੇਸ਼ੀ ਤੋਂ ਸੈਂਟਰਲ ਜੇਲ ਵਾਪਸ ਆਉਂਦੇ ਸਮੇਂ ਕੁਝ ਮਹੀਨੇ ਪਹਿਲਾਂ ਬੱਸ 'ਚ ਬੈਠਣ ਵਾਲੀ ਸੀਟ ਦੇ ਹੇਠਾਂ ਲੋਹੇ ਦੀ ਚਾਦਰ ਪਾੜ ਕੇ ਵੀ ਫਰਾਰ ਹੋਇਆ ਸੀ, ਜਿਸਨੂੰ ਕੁਝ ਦਿਨਾਂ ਦੇ ਅੰਦਰ ਫੜ ਕੇ ਜੇਲ ਭੇਜ ਦਿੱਤਾ ਗਿਆ ਸੀ।


author

Bharat Thapa

Content Editor

Related News