CBSE 12ਵੀਂ ਤੇ 10ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਹੋਣਗੀਆਂ

Saturday, May 09, 2020 - 09:27 AM (IST)

ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਮਾਰਚ 'ਚ ਰੋਕੀ ਗਈ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀ ਪ੍ਰੀਖਿਆ ਨੂੰ ਜੁਲਾਈ 'ਚ ਸ਼ੁਰੂ ਕਰਵਾਉਣ ਦਾ ਐਲਾਨ ਐੱਮ. ਐੱਚ. ਆਰ. ਡੀ. ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵਿੱਟਰ ’ਤੇ ਕੀਤਾ ਹੈ। ਸ਼ੁੱਕਰਵਾਰ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰਦਿਆਂ ਡਾ. ਨਿਸ਼ੰਕ ਨੇ ਦੱਸਿਆ ਕਿ ਸੀ. ਬੀ. ਐੱਸ. ਈ. ਦੀ 10ਵੀਂ ਅਤੇ 12ਵੀਂ ਦੀ ਬਚੀ ਪ੍ਰੀਖਿਆ 1 ਤੋਂ 15 ਜੁਲਾਈ ਦੇ ਵਿਚਕਾਰ ਹੋਵੇਗੀ।

PunjabKesari

ਇਸ ਐਲਾਨ ਨਾਲ ਹੀ ਬੋਰਡ ਪ੍ਰੀਖਿਆਵਾਂ ਦੇਣ ਦਾ ਇੰਤਜ਼ਾਰ ਕਰ ਰਹੇ ਲੱਖਾਂ ਵਿਦਿਆਰਥੀਆਂ ਨੇ ਸੁੱਖ ਦਾ ਸਾਹ ਲਿਆ ਹੈ। ਐੱਮ. ਐੱਚ. ਆਰ. ਡੀ. ਮੰਤਰੀ ਨੇ ਦੱਸਿਆ ਕਿ 12ਵੀਂ ਦੀਆਂ ਬਚੀਆਂ ਪ੍ਰੀਖਿਆਵਾਂ ਸਾਰੇ ਵਿਦਿਆਰਥੀ ਦੇਣਗੇ, ਜਦਕਿ 10ਵੀਂ ਦੀ ਪ੍ਰੀਖਿਆ ਕੇਵਲ ਪੂਰਬੀ ਦਿੱਲੀ ਦੇ ਦੰਗਿਆਂ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਹੀ ਦੇਣੀ ਹੋਵੇਗੀ। ਭਾਵੇਂ ਪ੍ਰੀਖਿਆ ਦੀ ਮਿਤੀ ਦੇ ਐਲਾਨ ਨਾਲ ਹੁਣ ਸੀ. ਬੀ. ਐੱਸ. ਈ. ਨੇ ਡੇਟਸ਼ੀਟ ਜਾਰੀ ਨਹੀਂ ਕੀਤੀ ਹੈ। ਉਥੇ ਮੰਤਰੀ ਨੇ ਸਾਫ ਕੀਤਾ ਹੈ ਕਿ ਜੁਲਾਈ ਵਿਚ ਕੇਵਲ 29 ਵਿਸ਼ਿਆਂ ਦੀ ਪ੍ਰੀਖਿਆ ਹੀ ਹੋਵੇਗੀ।
12ਵੀਂ ਦੇ ਵਿਦਿਆਰਥੀ ਦੇਣਗੇ ਇਹ ਪ੍ਰੀਖਿਆ
ਬਿਜ਼ਨੈੱਸ ਸਟੱਡੀ, ਜਿਓਗ੍ਰਾਫੀ, ਹਿੰਦੀ ਇਲੈਕਟਿਵ ਅਤੇ ਹੋਮ ਸਾਇੰਸ, ਸੋਸ਼ੋਲੋਜੀ, ਕੰਪਿਊਟਰ ਸਾਇੰਸ, ਇਨਫਰਮੇਸ਼ਨ ਪ੍ਰੈਕਟਿਵਸ ਤੇ ਟੈਕਨਾਲੋਜੀ ਅਤੇ ਬਾਇਓ ਟੈਕਨਾਲੋਜੀ।


Babita

Content Editor

Related News