CBSE : 10ਵੀਂ ਤੇ 12ਵੀਂ ਦੀਆਂ ਬਦਲਵੀਆਂ ਤੇ ਕੰਪਾਰਟਮੈਂਟ ਪ੍ਰੀਖਿਆਵਾਂ ਅੱਜ ਤੋਂ
Wednesday, Aug 25, 2021 - 09:17 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਮੰਗਲਵਾਰ ਸ਼ਾਮ ਨੂੰ 10ਵੀਂ ਅਤੇ 12ਵੀਂ ਦੀ ਬਦਲਵੀਆਂ ਅਤੇ ਕੰਪਾਰਟਮੈਂਟ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆਵਾਂ ਅੱਜ ਤੋਂ 15 ਸਤੰਬਰ ਵਿਚਕਾਰ ਆਯੋਜਿਤ ਕੀਤੀਆਂ ਜਾਣਗੀਆਂ। ਜੋ ਵਿਦਿਆਰਥੀ ਆਪਣੇ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਉਹ ਬਦਲਵੀਂ ਪ੍ਰੀਖਿਆ ਦੇ ਸਕਦੇ ਹਨ ਅਤੇ ਇਹ ਨਤੀਜਾ ਉਨ੍ਹਾਂ ਦਾ ਫਾਈਨਲ ਨਤੀਜਾ ਹੋਵੇਗਾ ਅਤੇ ਜਿਨ੍ਹਾਂ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਮਿਲੀ ਹੈ, ਉਹ ਕੰਪਾਰਟਮੈਂਟ ਦੀ ਪ੍ਰੀਖਿਆ ਦੇ ਸਕਦੇ ਹਨ। ਸੀ. ਬੀ. ਐੱਸ. ਈ. ਬੋਰਡ ਨੇ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਇਕ ਟਿਊਬਲੇਸ਼ਨ ਪਾਲਿਸੀ ਤਹਿਤ ਸਾਰੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਵੱਲੋਂ ਦਿੱਤੇ ਬਿਆਨਾਂ 'ਤੇ ਪੰਜਾਬ ਦੇ ਮੰਤਰੀਆਂ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ
ਇਨ੍ਹਾਂ ਸਕੂਲਾਂ ’ਚ ਬਣੇ ਪ੍ਰੀਖਿਆ ਕੇਂਦਰ
ਬੀ. ਸੀ. ਐੱਮ. ਸਕੂਲ ਸਾਸ਼ਰਤੀ ਨਗਰ
ਡੀ. ਏ. ਵੀ. ਪਬਲਿਕ ਸਕੂਲ ਬੀ. ਆਰ. ਐੱਸ.
ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ
ਯੂ. ਐੱਸ. ਪੀ. ਸੀ. ਜੈਨ ਸਕੂਲ ਚੰਡੀਗੜ੍ਹ ਰੋਡ
ਬੀ. ਸੀ. ਐੱਮ. ਸਕੂਲ ਬਸੰਤ ਸਿਟੀ
ਏ. ਐੱਸ. ਮਾਡਰਨ ਸਕੂਲ ਖੰਨਾ
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਰੋਜ਼ਾਨਾ 5 ਘੰਟੇ ਬੰਦ ਰਹੇਗਾ 'ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ' ਦਾ ਰਨਵੇਅ
ਇਸ ਬਾਰੇ ਡਾ. ਪਰਮਜੀਤ ਕੌਰ, ਸੀ. ਬੀ. ਐੱਸ. ਈ. ਸਿਟੀ ਕੋਆਰਡੀਨੇਟਰ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਸ਼ਹਿਰ ’ਚ 6 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ ਕੰਪਾਰਟਮੈਂਟ ਤੋਂ ਇਲਾਵਾ ਆਪਸ਼ਨਲ ਅਤੇ ਪ੍ਰਾਈਵੇਟ ਉਮੀਦਵਾਰ ਪੇਪਰ ਦੇਣਗੇ। ਪ੍ਰੀਖਿਆਵਾਂ ਦੌਰਾਨ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਹਰ ਇਕ ਸੈਂਟਰ ’ਚ 100 ਤੋਂ 140 ਬੱਚੇ ਹੀ ਅਪੀਅਰ ਹੋਣਗੇ। ਪ੍ਰੀਖਿਆ ਦਾ ਸਮਾਂ ਸਵੇਰੇ 10.30 ਤੋਂ 1.30 ਵਜੇ ਤੱਕ ਹੋਵੇਗਾ। ਪ੍ਰੀਖਿਆਰਥੀਆਂ ਲਈ ਪ੍ਰੀਖਿਆ ਕੇਂਦਰ ’ਤੇ 10 ਵਜੇ ਤੋਂ ਪਹਿਲਾਂ ਪੁੱਜਣਾ ਜ਼ਰੂਰੀ ਹੈ। 10 ਵਜੇ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਰਾਹਤ ਭਰੀ ਖ਼ਬਰ, ਪਹਿਲੀ ਵਾਰ ਨਹੀਂ ਆਇਆ ਕੋਈ 'ਕੋਰੋਨਾ' ਕੇਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ