CBSE 12th Result : ਲੁਧਿਆਣਾ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ, ਇੰਝ ਚੈੱਕ ਕਰੋ Online Result

07/22/2022 1:45:46 PM

ਲੁਧਿਆਣਾ (ਵਿੱਕੀ) : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) 12ਵੀਂ ਜਮਾਤ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ। ਇਨ੍ਹਾਂ ਨਤੀਜਿਆਂ ਦੌਰਾਨ 92.71 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਪੰਜਾਬ ਦੇ ਲੁਧਿਆਣਾ ਤੋਂ ਰਿਆਨ ਇੰਟਰਨੈਸ਼ਨਲ ਸਕੂਲ (ਜਮਾਲਪੁਰ ਬ੍ਰਾਂਚ) ਦੀ ਅੰਸ਼ੀਕਾ ਚੌਧਰੀ (99.4 ਫ਼ੀਸਦੀ), ਡੀ. ਏ. ਵੀ. ਪੱਖੋਵਾਲ ਰੋਡ ਦੀ ਅਰਮਾਨ ਕੌਰ (99.2 ਫ਼ੀਸਦੀ), ਬੀ. ਸੀ. ਐੱਮ. ਆਰਿਆ ਦੇ ਇਸ਼ਾਨ ਕਪੂਰ (99.2 ਫ਼ੀਸਦੀ) ਅਤੇ ਗੁਰਬੀਰ ਸਿੰਘ ਨੇ 99 ਫ਼ੀਸਦੀ ਅੰਕ ਹਾਸਲ ਕਰਕੇ ਬਾਜ਼ੀ ਮਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆਪਣੇ ਰੰਗ 'ਚ ਵਰ੍ਹਿਆ ਮਾਨਸੂਨ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ
ਵਿਦਿਆਰਥੀ ਇੰਝ ਚੈੱਕ ਕਰਨ Online Result
ਸਭ ਤੋਂ ਪਹਿਲਾਂ ਆਫ਼ੀਸ਼ੀਅਲ ਵੈੱਬਸਾਈਟ digilocker.gov.in 'ਤੇ ਜਾਓ
ਹੁਣ ਆਧਾਰ ਨੰਬਰ ਅਤੇ ਮੰਗੀ ਗਈ ਹੋਰ ਜਾਣਕਾਰੀ ਸਬਮਿੱਟ ਕਰਕੇ ਲਾਗਇਨ ਕਰੋ

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦਾ ਕੇਸ ਨਵੀਂ ਬੈਂਚ ਨੂੰ ਰੈਫ਼ਰ, 29 ਜੁਲਾਈ ਨੂੰ ਹੋਵੇਗੀ ਸੁਣਵਾਈ
CBSE 12th result 2022 ਫਾਈਲ 'ਤੇ ਕਲਿੱਕ ਕਰੋ
ਹੁਣ ਤੁਹਾਡੀ ਸਕਰੀਨ 'ਤੇ ਮਾਰਕਸ਼ੀਟ ਦਿਖਾਈ ਦੇਵੇਗੀ, ਉਸ ਨੂੰ ਚੈੱਕ ਅਤੇ ਡਾਊਨਲੋਡ ਕਰ ਲਓ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News