CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਹੁਣ Exams 'ਚ ਨਹੀਂ ਮਾਰਨਾ ਪਵੇਗਾ ਰੱਟਾ, ਨਵਾਂ ਸਰਕੂਲਰ ਜਾਰੀ
Monday, Apr 15, 2024 - 11:16 AM (IST)
ਲੁਧਿਆਣਾ (ਵਿੱਕੀ) : ਹੁਣ ਵਿਦਿਆਰਥੀਆਂ ਨੂੰ ਪ੍ਰੀਖਿਆ ’ਚ ਲੰਬੇ ਉੱਤਰ ਲਿਖਣ ਲਈ ਵਿਸ਼ਿਆਂ ਨੂੰ ਰਟਣਾ ਨਹੀਂ ਪਵੇਗਾ। ਹਾਲ ਹੀ ’ਚ ਸੀ. ਬੀ. ਐੱਸ. ਈ. ਨੇ ਨਵਾਂ ਸਰਕੂਲਰ ਜਾਰੀ ਕੀਤਾ ਹੈ, ਜਿਸ ਦੇ ਅਨੁਸਾਰ ਹੁਣ ਕਲਾਸ 11ਵੀਂ ਅਤੇ 12ਵੀਂ ਦੀ ਪ੍ਰੀਖਿਆ ਕੰਪਟੈਂਸੀ ਫੋਕਸਡ ਸਵਾਲਾਂ ਦੀ ਗਿਣਤੀ ਵਧਾਈ ਜਾਵੇਗੀ। ਮਤਲਬ 12ਵੀਂ ਬੋਰਡ ’ਚ ਹੁਣ ਕੰਪਟੈਂਸੀ ਬੇਸਡ ਸਵਾਲ ਵਰਗੇ ਮਲਟੀਪਲ ਚੁਆਇਸ ਕਵੈਸ਼ਚਨ (ਐੱਮ. ਸੀ. ਕਿਊ.) ਕੇਸ ਸਟੱਡੀ ਅਤੇ ਰੀਅਲ ਲਾਈਫ ਬੇਸਡ ਸਵਾਲ ਵਧਾਏ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਅਤੇ ਹੋਰ ਅਦਾਰੇ
ਉੱਥੇ ਲਾਂਗ ਅਤੇ ਸ਼ਾਰਟ ਆਂਸਰ ਟਾਈਪ ਸਵਾਲਾਂ ਨੂੰ ਘਟਾ ਕੇ ਸਿਰਫ 30 ਫ਼ੀਸਦੀ ਰੱਖਿਆ ਜਾਵੇਗਾ। ਇਸ ਬਦਲਾਅ ਦਾ ਮੁੱਖ ਟੀਚਾ ਵਿਦਿਆਰਥੀਆਂ ਨੂੰ ਵਿਸ਼ਾ ਰਟਣ ਦੀ ਆਦਤ ਤੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਪ੍ਰੀਖਿਆ ਲਈ ਤਿਆਰ ਕਰਨਾ ਹੈ ਕਿਉਂਕਿ ਇਨ੍ਹਾਂ ਪ੍ਰੀਖਿਆਵਾਂ ’ਚ ਐਪਲੀਕੇਸ਼ਨ ਬੇਸਡ ਸਵਾਲ ਜ਼ਿਆਦਾ ਪੁੱਛੇ ਜਾਂਦੇ ਹਨ। ਸਕੂਲ ਤੋਂ ਨਿਕਲਦੇ ਹੀ ਅੱਗੇ ਕਰੀਅਰ ਚੁਣਨ ਲਈ ਵਿਦਿਆਰਥੀਆਂ ਨੂੰ ਪ੍ਰਤੀਯੋਗਤਾ ਪ੍ਰੀਖਿਆ ਦਾ ਸਾਹਮਣਾ ਕਰਨਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਸਕੂਲ ਪੱਧਰ ’ਤੇ ਤਿਆਰ ਕਰਨ ਲਈ ਇਹ ਬਦਲਾਅ ਕੀਤਾ ਜਾ ਰਿਹਾ ਹੈ। ਫਿਲਹਾਲ 9ਵੀਂ ਅਤੇ 10ਵੀਂ ਦੀਆਂ ਪ੍ਰੀਖਿਆਵਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ 2025 ’ਚ 11ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ’ਚ ਬੈਠਣ ਵਾਲੇ ਵਿਦਿਆਰਥੀਆਂ ਨੂੰ ਇਹ ਬਦਲਾਅ ਪੇਪਰ ’ਚ ਦੇਖਣ ਨੂੰ ਮਿਲਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਸਿਆਸੀ ਹਲਚਲ, ਸੀਨੀਅਰ ਅਕਾਲੀ ਆਗੂ ਪਵਨ ਕੁਮਾਰ ਟੀਨੂੰ AAP 'ਚ ਹੋ ਸਕਦੇ ਨੇ ਸ਼ਾਮਲ
2024 ’ਚ ਇਹ ਸੀ ਬੋਰਡ ਪ੍ਰੀਖਿਆ ਪੈਟਰਨ
40 ਫ਼ੀਸਦੀ ਐੱਮ. ਸੀ. ਕਿਊ, ਕੇਸ ਆਧਾਰਿਤ ਸਵਾਲ, ਸੋਰਸ ਬੇਸਡ ਇੰਟੀਗ੍ਰੇਟੇਡ ਸਵਾਲ, ਕੰਪਟੈਂਸੀ ਫੋਕਸਡ ਸਵਾਲ
20 ਫ਼ੀਸਦੀ ਮਲਟੀਪਲ ਟਾਈਪ ਚੁਆਇਸ, ਸਿਕੇਲਡ ਰਿਸਪਾਂਸ ਟਾਈਪ
40 ਫ਼ੀਸਦੀ ਸ਼ਾਰਟ ਤੇ ਲਾਂਗ ਆਂਸਰ ਵਾਲੇ ਸਵਾਲ (ਕੰਸਟ੍ਰੇਕਡ ਰਿਸਪਾਂਸ ਵਾਲੇ ਸਵਾਲ)
ਕੀ ਕਹਿੰਦੇ ਨੇ ਸੀ. ਸੀ. ਬੀ. ਐੱਸ. ਈ. ਦੇ ਸਿਟੀ ਕੋ-ਆਡੀਨੇਟਰ
ਸੀ. ਬੀ. ਐੱਸ. ਈ. ਦੇ ਸਿਟੀ ਕੋ-ਆਰਡੀਨੇਟਰ ਡਾ. ਏ. ਪੀ. ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਲੰਬੇ ਉੱਤਰ ਵਿਦਿਆਰਥੀਆਂ ਨੂੰ ਲਿਖਣੇ ਹੁੰਦੇ ਸੀ। ਹੁਣ ਇਸ ਤਰ੍ਹਾਂ ਦੇ ਸਵਾਲਾਂ ਨੂੰ ਘੱਟ ਕਰ ਦਿੱਤਾ ਜਾਵੇਗਾ, ਤਾਂ ਕਿ ਵਿਦਿਆਰਥੀਆਂ ਨੂੰ ਰਟਣ ਦੀ ਆਦਤ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਇਸ ਨਵੇਂ ਪੈਟਰਨ ਨਾਲ ਵਿਦਿਆਰਥੀਆਂ ਦੀ ਐਨਾਲਿਟੀਕਲ ਸਕਿੱਲ ਨੂੰ ਪਰਖਿਆ ਜਾਵੇਗਾ, ਉੱਥੇ ਕੰਸੈਪਟ ਬੇਸਡ ਪ੍ਰਸ਼ਨਾਂ ਨਾਲ ਵਿਦਿਆਰਥੀਆਂ ’ਚ ਵਿਸ਼ਿਆਂ ਦੀ ਪ੍ਰੈਕਟੀਕਲ ਨਾਲੇਜ ਵਧੇਗੀ ਅਤੇ ਰਚਨਾਤਮਕ ਸੋਚ ਵੀ ਵਿਕਸਿਤ ਹੋਵੇਗੀ। ਇੰਟੀਗ੍ਰੇਟਿਡ ਪ੍ਰਕਿਰਿਆ ਦੇ ਹੋਣ ਨਾਲ ਸਾਰੇ ਵਿਸ਼ੇ ਆਪਸ ’ਚ ਜੁੜੇ ਹੋਣਗੇ। ਹੁਣ ਤੱਕ ਵੱਖ-ਵੱਖ ਵਿਸ਼ਾ ਪੜ੍ਹਾਏ ਜਾਣ ਨਾਲ ਇਕ ਵਿਸ਼ੇ ਦੀ ਜਾਣਕਾਰੀ ਦੂਜੇ ਵਿਸ਼ੇ ’ਚ ਲਾਗੂ ਨਹੀਂ ਕਰ ਪਾਉਂਦੇ ਸੀ ਪਰ ਇਸ ਤਰੀਕੇ ਨਾਲ ਇਹ ਗੈਪ ਖ਼ਤਮ ਹੋ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8