ਦਾਗੀ ਅਫ਼ਸਰਾਂ ਖ਼ਿਲਾਫ਼ ਐਕਸ਼ਨ ''ਚ ਸਰਕਾਰ, CBI ਨੇ 5 ਸਾਲਾਂ ''ਚ 216 ਸਿਵਲ ਅਧਿਕਾਰੀਆਂ ''ਤੇ ਦਰਜ ਕੀਤੇ ਕੇਸ
Friday, Aug 04, 2023 - 03:27 PM (IST)
ਚੰਡੀਗੜ੍ਹ- ਕੇਂਦਰੀ ਜਾਂਚ ਬਿਊਰੋ (ਸੀ. ਬੀ ਆਈ) ਨੇ ਪੰਜ ਸਾਲਾਂ ਤੋਂ ਵੱਧ ਸਮੇਂ ਵਿੱਚ ਸਿਵਲ ਸੇਵਾ ਦੇ 216 ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਹਨ। ਇਹ ਜਾਣਕਾਰੀ ਵੀਰਵਾਰ ਨੂੰ ਰਾਜ ਸਭਾ 'ਚ ਦਿੱਤੀ ਗਈ। ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਅਜਿਹੇ 'ਚ ਵੀਰਵਾਰ ਨੂੰ ਰਾਜ ਸਭਾ 'ਚ ਸਰਕਾਰ ਵੱਲੋਂ ਸਰਕਾਰੀ ਕਰਮਚਾਰੀਆਂ 'ਤੇ ਕੀਤੀ ਗਈ ਕਾਰਵਾਈ ਦੇ ਅੰਕੜੇ ਸੰਸਦ 'ਚ ਪੇਸ਼ ਕੀਤੇ ਗਏ। ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਸਦਨ ਨੂੰ ਦੱਸਿਆ ਕਿ 2018 ਤੋਂ ਲੈ ਕੇ ਹੁਣ ਤੱਕ 100 ਤੋਂ ਵੱਧ ਸਿਵਲ ਸੇਵਾ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ।
ਜਤਿੰਦਰ ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ) ਵੱਲੋਂ ਪਿਛਲੇ 5 ਸਾਲਾ ਵਿੱਚ 2018 ਤੋਂ 30 ਜੂਨ 2023 ਤੱਕ 216 ਸਿਵਲ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਮਹਾਰਾਸ਼ਟਰ ਤੋਂ 39 ਸਿਵਲ ਸਰਵਿਸ ਅਧਿਕਾਰੀ, ਜੰਮੂ-ਕਸ਼ਮੀਰ ਤੋਂ 22, ਦਿੱਲੀ ਤੋਂ 21, ਉੱਤਰ ਪ੍ਰਦੇਸ਼ ਤੋਂ 17 ਅਤੇ ਕਰਨਾਟਕ ਦੇ 14 ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਮੁਤਾਬਕ ਕੇਸਾਂ ਦਾ ਸਾਹਮਣਾ ਕਰ ਰਹੇ ਕੁੱਲ ਸਿਵਲ ਸੇਵਾ ਅਧਿਕਾਰੀਆਂ ਵਿੱਚੋਂ 12 ਬਿਹਾਰ ਤੋਂ, 11 ਤਾਮਿਲਨਾਡੂ ਤੋਂ, 9-9 ਗੁਜਰਾਤ, ਹਰਿਆਣਾ ਅਤੇ ਕੇਰਲ ਤੋਂ ਅਤੇ 8-8 ਪੰਜਾਬ, ਰਾਜਸਥਾਨ ਅਤੇ ਤੇਲੰਗਾਨਾ ਤੋਂ ਸਨ।
ਇਹ ਵੀ ਪੜ੍ਹੋ-ਜਲੰਧਰ ਦੇ ਬੱਸ ਸਟੈਂਡ 'ਚ ਸਰਕਾਰੀ ਬੱਸਾਂ ਨੂੰ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
ਮੰਤਰੀ ਜਤਿੰਦਰ ਸਿੰਘ ਨੇ ਸੰਸਦ ਵਿੱਚ ਦੱਸਿਆ ਕਿ ਪਿਛਲੇ ਪੰਜ ਸਾਲਾਂ 2018, 2019, 2020, 2021, 2022 ਅਤੇ 2023 (30 ਜੂਨ 2023 ਤੱਕ) ਸੀ. ਬੀ. ਆਈ. ਨੇ ਵੱਖ-ਵੱਖ ਸਿਵਲ ਸੇਵਾ ਅਧਿਕਾਰੀਆਂ ਵਿਰੁੱਧ 135 ਕੇਸ (ਰੈਗੂਲਰ ਕੇਸ/ਮੁੱਢਲੀ ਪੁੱਛਗਿੱਛ) ਦਰਜ ਕੀਤੇ ਹਨ। ਕੇਂਦਰੀ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਇਨ੍ਹਾਂ 135 ਕੇਸਾਂ ਵਿੱਚੋਂ 57 ਕੇਸਾਂ ਦੀ ਸੁਣਵਾਈ ਲਈ ਸਬੰਧਤ ਅਦਾਲਤਾਂ ਵਿੱਚ ਚਾਰਜਸ਼ੀਟਾਂ ਦਾਇਰ ਕੀਤੀਆਂ ਗਈਆਂ ਹਨ। 135 ਕੇਸਾਂ ਵਿੱਚੋਂ 2 ਕੇਸਾਂ ਵਿੱਚ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ 2 ਸਾਲਾਂ ਤੋਂ ਵੱਧ ਸਮੇਂ ਤੋਂ ਪੈਂਡਿੰਗ ਹੈ।
ਰਾਜ ਸਭਾ ਵਿੱਚ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਯਾਨੀ ਕਿ 2018 ਤੋਂ 2022 ਵਿੱਚ ਸੀ. ਵੀ. ਸੀ (ਕੇਂਦਰੀ ਚੌਕਸੀ ਕਮਿਸ਼ਨ) ਨੇ ਪਹਿਲੇ ਪੜਾਅ ਦੀ ਸਲਾਹ ਦੌਰਾਨ 12,756 ਅਧਿਕਾਰੀਆਂ ਅਤੇ ਦੂਜੇ ਪੜਾਅ ਦੇ ਵਿਚਾਰ-ਵਟਾਂਦਰੇ ਦੌਰਾਨ 887 ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਕੀਤੀ ਹੈ। ਇਨ੍ਹਾਂ ਵਿੱਚੋਂ 719 ਅਧਿਕਾਰੀਆਂ ਦੇ ਸਬੰਧ ਵਿੱਚ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਦਿਨ ਚੜ੍ਹਦਿਆਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ