ਤੇਜ਼ ਰਫ਼ਤਾਰ ਜਾਂ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਤਾਂ ਮਿਲੇਗੀ ਅਨੋਖੀ ‘ਸਜ਼ਾ’

Sunday, Nov 13, 2022 - 12:10 AM (IST)

ਮੋਹਾਲੀ (ਪਰਦੀਪ) : ਜ਼ਿਲ੍ਹਾ ਮੋਹਾਲੀ ਜਾਂ ਪੰਜਾਬ ਵਾਲੇ ਪਾਸਿਓਂ ਕੋਈ ਵੀ ਬਾਸ਼ਿੰਦਾ ਜਿਵੇਂ ਹੀ ਚੰਡੀਗੜ੍ਹ ਦਾਖਲ ਹੁੰਦਾ ਹੈ ਤਾਂ ਆਪਣੀ ਕਾਰ ਦੀ ਸੀਟ ਬੈਲਟ ਲਾ ਲੈਂਦਾ ਹੈ। ਕੋਈ ਵੀ ਲਾਲ ਬੱਤੀ ਕਦੇ ਵੀ ਕ੍ਰਾਸ ਕਰਨ ਦੀ ਹਿੰਮਤ ਨਹੀਂ ਕਰਦਾ, ਦੋਪਹੀਆ ਵਾਹਨ ਵਾਲੇ ਹੈਲਮੇਟ ਪਾਉਣਾ ਕਦੇ ਨਹੀਂ ਭੁੱਲਦੇ। ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਟ੍ਰੈਫਿਕ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਹੋਇਆ ਹੈ ਅਤੇ ਉਲੰਘਣਾ ਕਰਨ ’ਤੇ ਕਿਸੇ ਵੀ ਵਿਅਕਤੀ ਦੀ ਕੋਈ ਸੁਣਵਾਈ ਆਮ ਤੌਰ ’ਤੇ ਨਹੀਂ ਹੁੰਦੀ । ਇਥੋਂ ਤਕ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਲਈ ਵਿਸ਼ੇਸ਼ ਨਾਕੇ ਲੱਗੇ ਹੁੰਦੇ ਹਨ । ਦੂਜੇ ਪਾਸੇ ਮੋਹਾਲੀ ਵਿਚ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਮੋਹਾਲੀ ਵਿਚ ਵੀ ਇਹ ਸਭ ਸਹੀ ਮਾਇਨਿਆਂ ਵਿਚ ਲਾਗੂ ਹੋਣ ਜਾ ਰਿਹਾ ਹੈ ।

ਇਹ ਵੀ ਪੜ੍ਹੋ : SGPC ਦੀ ਚੋਣ ਲੜਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕੀਤਾ ਖ਼ੁਲਾਸਾ, ਕਹੀਆਂ ਇਹ ਗੱਲਾਂ (ਵੀਡੀਓ)

ਹੁਣ ਜਦੋਂ ਤੁਸੀਂ ਮੋਹਾਲੀ ਦੀਆਂ ਸੜਕਾਂ ’ਤੇ ਗੱਡੀ ਚਲਾਓਗੇ ਤਾਂ ਵਾਹਨ ਦੀ ਰਫ਼ਤਾਰ ਕੰਟਰੋਲ ’ਚ ਰੱਖੋ ਅਤੇ ਯਕੀਨੀ ਬਣਾਓ ਕਿ ਤੁਸੀਂ ਸ਼ਰਾਬ ਨਹੀਂ ਪੀਤੀ ਹੋਈ ਕਿਉਂਕਿ ਇਸ ਕਾਰਨ ਤੁਹਾਨੂੰ ਸਰਕਾਰੀ ਹਸਪਤਾਲਾਂ ’ਚ 2 ਘੰਟੇ ਕਮਿਊਨਿਟੀ ਸੇਵਾ ਕਰਨੀ ਪੈ ਸਕਦੀ ਹੈ ਚਲਾਨ ਭਰਨ ਤੋਂ ਇਲਾਵਾ। ਸੂਬਾ ਸਰਕਾਰ ਨੇ ਭਾਵੇਂ ਇਸ ਸਾਲ ਅਗਸਤ ’ਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਪਰ ਮੋਹਾਲੀ ਪ੍ਰਸ਼ਾਸਨ ਨੇ ਹੁਣ ਇਸ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਹਸਪਤਾਲਾਂ ’ਚ ਕਮਿਊਨਿਟੀ ਸੇਵਾ ਤਹਿਤ ਬਜ਼ੁਰਗ ਮਰੀਜ਼ਾਂ ਦੀ ਮਦਦ, ਨੇੜਲੇ ਕੈਮਿਸਟ ਤੋਂ ਦਵਾਈਆਂ ਲਿਆਉਣ, ਖੂਨਦਾਨ ਕਰਨਾ ਜਾਂ ਇਥੋਂ ਤਕ ਕਿ ਸਟ੍ਰੇਚਰ ਲੈ ਕੇ ਜਾਣਾ ਆਦਿ ਸੇਵਾ ਕਰਨੀ ਪਵੇਗੀ।

ਮੋਹਾਲੀ ਰੀਜਨਲ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਪਰਦੀਪ ਸਿੰਘ ਢਿੱਲੋਂ ਨੇ ਕਿਹਾ, “ਅਸੀਂ ਪਹਿਲਾਂ ਹੀ ਲੋਕਾਂ ਨੂੰ ਦੋ ਘੰਟੇ ਦੀ ਕਮਿਊਨਿਟੀ ਸੇਵਾ ਲਈ ਸਰਕਾਰੀ ਹਸਪਤਾਲਾਂ ’ਚ ਭੇਜਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਉਨ੍ਹਾਂ ਦੇ ਵਾਹਨਾਂ ਦੇ ਦਸਤਾਵੇਜ਼ ਤਾਂ ਹੀ ਵਾਪਸ ਕਰਾਂਗੇ ਜੇਕਰ ਉਨ੍ਹਾਂ ਨੂੰ ਸੀਨੀਅਰ ਮੈਡੀਕਲ ਅਫਸਰ (ਐੱਸ. ਐੱਮ. ਓ.) ਤੋਂ ਇਹ ਸਰਟੀਫਿਕੇਟ ਮਿਲਦਾ ਹੈ ਕਿ ਉਨ੍ਹਾਂ ਨੇ ਸੇਵਾ ਪੂਰੀ ਕਰ ਲਈ ਹੈ। ਡੇਰਾਬੱਸੀ ਦੇ ਪਿੰਡ ਰੁੜਕੀ ਦੇ ਵਸਨੀਕ ਰਮਨਦੀਪ ਸਿੰਘ, ਜਿਸ ਦਾ ਹਾਲ ਹੀ ਵਿਚ ਵਾਹਨ ਦੀ ਤੇਜ਼ ਰਫ਼ਤਾਰ ਕਾਰਨ ਚਲਾਨ ਕੀਤਾ ਗਿਆ ਸੀ, ਨੇ ਕਿਹਾ ਕਿ ਜਦੋਂ ਮੈਂ ਆਪਣੇ ਦਸਤਾਵੇਜ਼ਾਂ ਲਈ ਆਰ. ਟੀ. ਏ. ਦਫ਼ਤਰ ਗਿਆ ਤਾਂ ਉਨ੍ਹਾਂ ਨੇ ਮੈਨੂੰ ਕਮਿਉੂਨਿਟੀ ਸੇਵਾ ਲਈ ਫੇਜ਼-6 ਦੇ ਸਿਵਲ ਹਸਪਤਾਲ ਵਿਚ ਜਾਣ ਲਈ ਕਿਹਾ, ਜਿੱਥੇ ਮੈਂ ਖੂਨਦਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਹਿੰਦੂ ਆਗੂਆਂ ਨੂੰ ਲੈ ਕੇ ਪੁਲਸ ਅਲਰਟ, ਗੈਂਗਸਟਰ ਗੋਲਡੀ ਬਰਾੜ ਨੇ ਮੁੜ ਦਿੱਤੀ ਧਮਕੀ, ਪੜ੍ਹੋ Top 10

ਕਿੰਨੀ ਹੈ ਚਲਾਨ ਦੀ ਰਕਮ

ਸੂਬਾ ਸਰਕਾਰ ਦੇ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਵਾਹਨ ਦੀ ਹੱਦ ਤੋਂ ਵੱਧ ਰਫਤਾਰ ਦੇ ਪਹਿਲੇ ਅਪਰਾਧ ’ਤੇ 1,000 ਰੁਪਏ ਜੁਰਮਾਨਾ ਅਤੇ ਡਰਾਈਵਰ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਜਾਵੇਗਾ। ਸ਼ਰਾਬ ਪੀ ਕੇ ਗੱਡੀ ਚਲਾਉਣ ’ਤੇ ਉਸੇ ਮਿਆਦ ਲਈ ਲਾਇਸੈਂਸ ਮੁਅੱਤਲ ਤੋਂ ਇਲਾਵਾ 5,000 ਰੁਪਏ ਜੁਰਮਾਨਾ ਹੈ। ਬਾਅਦ ਦੇ ਅਪਰਾਧਾਂ ਲਈ ਤੇਜ਼ ਰਫਤਾਰ ’ਤੇ 2,000 ਰੁਪਏ ਜੁਰਮਾਨੇ ਦੇ ਨਾਲ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ, ਜਦੋਂ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ’ਤੇ ਮੁਅੱਤਲੀ ਤੋਂ ਇਲਾਵਾ 10,000 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ।


Manoj

Content Editor

Related News