29 ਨਵੰਬਰ ਨੂੰ ਦੇਸ਼ ਭਰ ''ਚ ਹੋਣਗੇ ਕੈਟ 2020 ਦੇ ਪੇਪਰ, 3 ਸ਼ਿਫਟਾਂ ''ਚ ਹੋਵੇਗੀ ਪ੍ਰੀਖਿਆ

Tuesday, Nov 17, 2020 - 02:17 PM (IST)

29 ਨਵੰਬਰ ਨੂੰ ਦੇਸ਼ ਭਰ ''ਚ ਹੋਣਗੇ ਕੈਟ 2020 ਦੇ ਪੇਪਰ, 3 ਸ਼ਿਫਟਾਂ ''ਚ ਹੋਵੇਗੀ ਪ੍ਰੀਖਿਆ

ਲੁਧਿਆਣਾ (ਵਿੱਕੀ) : ਤਿਉਹਾਰਾਂ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹੁਣ ਇਕ ਵਾਰ ਫਿਰ ਪ੍ਰੀਖਿਆਵਾਂ ਦੇ ਦਿਨ ਪਰਤਣ ਲੱਗੇ ਹਨ। ਇਸ ਲੜੀ 'ਚ ਦੇਸ਼ ਦੇ ਪ੍ਰਮੁੱਖ ਆਈ. ਆਈ. ਐੱਮ. ਤੋਂ ਇਲਾਵਾ ਟਾਪ ਬਿਜ਼ਨੈੱਸ ਕਾਲਜਾਂ 'ਚ ਦਾਖ਼ਲੇ ਲਈ ਹੋਣ ਵਾਲੇ ਕਾਮਨ ਐਡਮਿਸ਼ਨ ਟੈਸਟ (ਕੈਟ-2020) ਦੀ ਤਰੀਕ ਨੇੜੇ ਆ ਰਹੀ ਹੈ। ਉਕਤ ਐਗਜ਼ਾਮ 29 ਨਵੰਬਰ ਨੂੰ 3 ਸ਼ਿਫਟਾਂ 'ਚ ਹੋਵੇਗਾ। ਪਹਿਲੀ ਸ਼ਿਫਟ ਸਵੇਰੇ 8.30 ਵਜੇ ਤੋਂ 10.30 ਵਜੇ ਤੱਕ, ਦੂਜੀ ਸ਼ਿਫਟ 12.30 ਤੋਂ 2.30 ਵਜੇ ਤੱਕ ਅਤੇ ਤੀਜੀ ਸ਼ਿਫਟ 4.30 ਵਜੇ ਤੋਂ 6.30 ਵਜੇ ਵਿਚਕਾਰ ਹੋਵੇਗੀ। ਪ੍ਰੀਖਿਆ ਦਾ ਲੈਣ ਵਾਲੇ ਆਈ. ਆਈ. ਐੱਮ. ਨੇ ਕਾਮਨ ਐਡਮਿਸ਼ਨ ਟੈਸਟ ਲਈ ਦਿਸ਼ਾ-ਨਿਰਦੇਸ਼ ਅਤੇ ਇਕ ਕੋਵਿਡ-19 ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਦਾ ਪ੍ਰੀਖਿਆ ਕੇਂਦਰਾਂ 'ਤੇ ਸਾਰੇ ਕੈਂਡੀਡੇਟਸਾਂ ਅਤੇ ਮੁਲਾਜ਼ਮਾਂ ਵੱਲੋਂ ਸਖਤੀ ਨਾਲ ਪਾਲਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ :ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਨਿਹੰਗ ਭਾਰੀ ਅਸਲੇ ਸਣੇ ਗ੍ਰਿਫ਼ਤਾਰ

ਕੈਟ ਦੀ ਪ੍ਰੀਖਿਆ 'ਚ ਅਪੀਅਰ ਹੋਣ ਵਾਲੇ ਕੈਂਡੀਡੇਟਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਕੇਂਦਰ ਦੇ ਗੇਟ ਬੰਦ ਹੋਣ ਦੇ ਸਮੇਂ ਤੋਂ ਘੱਟ ਤੋਂ ਘੱਟ 30 ਮਿੰਟ ਪਹਿਲਾਂ ਟੈਸਟ ਸੈਂਟਰ ਪੁੱਜ ਜਾਣ। ਇਸ ਤੋਂ ਇਲਾਵਾ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਪ੍ਰੀਖਿਆ ਦੇ ਦਿਨ ਕੈਂਡੀਡੇਟ ਆਪਣਾ ਐਡਮਿਟ ਕਾਰਡ ਜ਼ਰੂਰ ਕੈਰੀ ਕਰਨ। ਐਡਮਿਟ ਕਾਰਡ 'ਤੇ ਹੀ ਸਾਰੀ ਜ਼ਰੂਰੀ ਜਾਣਕਾਰੀ ਜਿਵੇਂ ਨਾਮ, ਐਪਲੀਕੇਸ਼ਨ ਨੰਬਰ, ਪ੍ਰੀਖਿਆ ਦਾ ਸਮਾਂ, ਰਿਪੋਰਟਿੰਗ ਸਮਾਂ ਅਤੇ ਪ੍ਰੀਖਿਆ ਕੇਂਦਰ ਨਾਲ ਜੁੜੀ ਸਾਰੀ ਜ਼ਰੂਰੀ ਜਾਣਕਾਰੀ ਮੁਹੱਈਆ ਹੋਵੇਗੀ। ਨਾਲ ਹੀ ਪ੍ਰੀਖਿਆ ਕੇਂਦਰ ਦੇ ਐਂਟਰੀ ਗੇਟ 'ਤੇ ਕੈਂਡੀਡੇਟਾਂ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਹੋਵੇਗਾ। ਕੈਂਡੀਡੇਟਸ ਆਪਣਾ ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਪਾਸਪੋਰਟ ਕੈਰੀ ਕਰ ਸਕਦੇ ਹਨ।

ਇਹ ਵੀ ਪੜ੍ਹੋ : 20 ਨਵੰਬਰ ਨੂੰ ਗੁਰੂ ਦਾ ਰਾਸ਼ੀ ਪਰਿਵਰਤਨ, ਦੇਸ਼ ਤੇ ਮੌਸਮ ਦੀ ਦਿਸ਼ਾ ਤੇ ਦਸ਼ਾ ਬਦਲੇਗੀ


author

Anuradha

Content Editor

Related News