ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟੇ 25 ਲੱਖ ਦੇ ਗਹਿਣੇ ਤੇ ਨਕਦੀ

03/21/2021 11:00:22 PM

ਅੰਮ੍ਰਿਤਸਰ, (ਜ. ਬ.)- ਦਿਨ ਐਤਵਾਰ ਦੀ ਸਵੇਰ ਸਾਢੇ 11 ਦੇ ਕਰੀਬ ਮਾਲ ਰੋਡ ਕਚਹਿਰੀ ਚੌਕ ਨੇੜੇ ਸਥਿਤ ਇਕ ਕੋਠੀ ’ਚ ਦਾਖਲ ਹੋਏ ਹਥਿਆਰਬੰਦ ਲੁਟੇਰਿਆਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ ਲੁੱਟ ਲਏ ਗਏ। ਲੁਟੇਰਿਆਂ ਦੀ ਗਿਣਤੀ 4/5 ਦੱਸੀ ਜਾ ਰਹੀ ਹੈ। ਲੁੱਟ ਦਾ ਸ਼ਿਕਾਰ ਹੋਇਆ ਪਰਿਵਾਰ ਜੋ ਕਿ ਸੁਨਿਆਰੇ ਦੇ ਕਾਰੋਬਾਰ ਨਾਲ ਸਬੰਧਿਤ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਸਮੇਤ ਪੁਲਸ ਦੇ ਹੋਰ ਅਧਿਕਾਰੀ ਅਤੇ ਥਾਣਾ ਸਿਵਲ ਲਾਈਨ ਦੀ ਪੁਲਸ ਮੌਕੇ ’ਤੇ ਪੁੱਜ ਗਈ। ਕੋਠੀ ਮਾਲਕ ਐੱਸ. ਕੇ. ਅਰੋੜਾ ਮੁਤਾਬਕ ਸਵੇਰੇ ਕਰੀਬ 11.30 ਵਜੇ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਕੋਠੀ ’ਚ ਮੌਜੂਦ ਸਨ ਤਾਂ ਅਚਾਨਕ ਘਰ ’ਚ ਦਾਖਲ ਹੋਏ 4-5 ਹਥਿਆਰਬੰਦ ਲੁਟੇਰਿਆਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਹਥਿਆਰ ਦੀ ਨੋਕ ’ਤੇ ਬੰਧਕ ਬਣਾ ਲਿਆ। ਲੁਟੇਰੇ ਘਰ ’ਚ ਪਏ 20 ਤੋਂ 25 ਲੱਖ ਦੇ ਕੀਮਤੀ ਗਹਿਣੇ ਅਤੇ ਕਰੀਬ 50 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ।


Bharat Thapa

Content Editor

Related News