ਮੈਡੀਕਲ ਸਟੋਰ ''ਚੋਂ ਨਕਦੀ ਤੇ ਸਾਮਾਨ ਚੋਰੀ
Saturday, Mar 24, 2018 - 02:49 AM (IST)

ਬਟਾਲਾ, (ਬੇਰੀ)- ਕਸਬਾ ਫਤਿਹਗੜ੍ਹ ਚੂੜੀਆਂ ਸਥਿਤ ਇਕ ਮੈਡੀਕਲ ਸਟੋਰ 'ਚੋਂ ਚੋਰਾਂ ਵਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧ 'ਚ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਅੰਕੁਰ ਗਾਂਧੀ ਪੁੱਤਰ ਮੋਤੀ ਲਾਲ ਵਾਸੀ ਵਾਰਡ ਨੰ. 10 ਫਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਉਹ ਫਤਿਹਗੜ੍ਹ ਚੂੜੀਆਂ 'ਚ ਆਪਣਾ ਗਾਂਧੀ ਨਾਮਕ ਮੈਡੀਕਲ ਸਟੋਰ ਚਲਾਉਂਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ 20 ਮਾਰਚ ਦੀ ਰਾਤ ਨੂੰ ਵੀ ਉਹ ਆਪਣਾ ਮੈਡੀਕਲ ਸਟੋਰ ਬੰਦ ਕਰ ਕੇ ਘਰ ਆ ਗਿਆ ਕਿ ਦੇਰ ਰਾਤ ਚੋਰਾਂ ਨੇ ਸਟੋਰ ਦਾ ਸ਼ਟਰ ਤੋੜ ਕੇ ਦੁਕਾਨ ਵਿਚੋਂ ਇਕ ਐੱਲ.ਈ.ਡੀ., ਇਕ ਸੀ.ਸੀ.ਟੀ.ਵੀ. ਕੈਮਰਾ, ਇਕ ਡੀ.ਵੀ.ਆਰ. ਅਤੇ ਗੱਲੇ 'ਚ ਪਈ 7000 ਰੁਪਏ ਨਕਦੀ ਚੋਰੀ ਕਰ ਲਈ। ਮਾਮਲੇ ਸਬੰਧੀ ਏ.ਐੱਸ.ਆਈ. ਦਲਵਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਅੰਕੁਰ ਗਾਂਧੀ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਵਿਰੁੱਧ ਥਾਣਾ ਫਤਿਹਗੜ੍ਹ ਚੂੜੀਆਂ 'ਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।