ਗਾਲ੍ਹੀ-ਗਲੋਚ ਤੇ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ

07/16/2017 12:11:50 PM


ਬਟਾਲਾ(ਬੇਰੀ)-ਥਾਣਾ ਸਦਰ ਦੀ ਪੁਲਸ ਨੇ ਗਾਲੀ- ਗਲੋਚ ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਸ਼ੰਕਰਪੁਰਾ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਦੁਪਹਿਰ 12 ਵਜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਸਤਾਂ ਸਮੇਤ ਮੋਟਰ 'ਤੇ ਗਏ ਸਨ। ਜਦੋਂ ਅਸੀਂ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਪਹੁੰਚੇ ਤਾਂ ਜੈਮਲ ਸਿੰਘ ਪੁੱਤਰ ਹਰਭਜਨ ਸਿੰਘ, ਦਿਲਬਾਗ ਸਿੰਘ ਅਤੇ ਵਚਿੱਤਰ ਸਿੰਘ ਵਾਸੀਆਨ ਸ਼ੰਕਰਪੁਰਾ ਨੇ ਆਪਣੇ 4-5 ਅਣਪਛਾਤੇ ਸਾਥੀਆਂ ਨਾਲ ਸਾਡਾ ਰਸਤਾ ਰੋਕ ਲਿਆ ਅਤੇ ਗਾਲੀ-ਗਲੋਚ ਕਰਦੇ ਹੋਏ ਜਿਥੇ ਸਾਡੀ ਮਾਰ-ਕੁਟਾਈ ਕੀਤੀ, ਉਥੇ ਨਾਲ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਬਲਕਾਰ ਸਿੰਘ ਦੇ ਮੋਟਰਸਾਈਕਲ ਦੀ ਵੀ ਭੰਨ-ਤੋੜ ਕੀਤੀ। ਸਵਿੰਦਰ ਸਿੰਘ ਅਨੁਸਾਰ ਜਾਂਦੇ ਸਮੇਂ ਉਕਤ ਲੋਕ ਮੇਰਾ ਮੋਬਾਇਲ ਅਤੇ ਬਲਕਾਰ ਸਿੰਘ ਦਾ ਜੇ-5 ਪ੍ਰਾਈਮ ਮੋਬਾਇਲ ਵੀ ਲੈ ਗਏ। ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਸਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਵਿਚ ਬਣਦੀਆਂ ਧਾਰਾਵਾਂ ਹੇਠ ਉਕਤ ਤਿੰਨ ਪਛਾਤੇ ਅਤੇ 4-5 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।


Related News