ਵਿਦਿਆਰਥਣ ਨੂੰ ਵਰਗਲਾ ਫੁਸਲਾ ਕੇ ਲੈ ਜਾਣ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ

Saturday, Jun 22, 2024 - 02:54 PM (IST)

ਵਿਦਿਆਰਥਣ ਨੂੰ ਵਰਗਲਾ ਫੁਸਲਾ ਕੇ ਲੈ ਜਾਣ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ

ਬਟਾਲਾ (ਸਾਹਿਲ)- ਵਿਦਿਆਰਥਣ ਨੂੰ ਵਰਗਲਾ ਫੁਸਲਾ ਕੇ ਲੇ ਜਾਣ ਵਾਲੇ ਨੌਜਵਾਨ ਵਿਰੁੱਧ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਲੜਕੀ ਦੀ ਮਾਤਾ ਨੇ ਲਿਖਵਾਇਆ ਹੈ ਕਿ ਉਸਦੀ ਛੋਟੀ ਨਾਬਾਲਿਗ ਕੁੜੀ ਜੋ 12ਵੀਂ ਜਮਾਤ ਵਿਚ ਪੜ੍ਹਦੀ ਹੈ, ਬੀਤੀ 17 ਜੂਨ ਨੂੰ ਸਵੇਰੇ 10 ਵਜੇ ਸਕੂਲ ਪੜ੍ਹਨ ਲਈ ਗਈ ਸੀ, ਜੋ ਘਰ ਵਾਪਸ ਨਹੀਂ ਆਈ, ਜਿਸ ਨੂੰ ਨੌਜਵਾਨ ਮਾਈਕਲ ਉਰਫ ਸਚਿਨ ਵਰਗਲਾ ਫੁਸਲਾ ਕੇ ਵਿਆਹ ਕਰਵਾਉਣ ਦੀ ਨੀਤ ਨਾਲ ਭਜਾ ਕੇ ਲੈ ਗਿਆ ਹੈ।

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਸਬੰਧੀ ਐੱਸ.ਆਈ ਨਰਿੰਦਰ ਕੌਰ ਮੱਲੀ ਨੇ ਕਾਰਵਾਈ ਕਰਦਿਆਂ ਥਾਣਾ ਸਦਰ ਵਿਖੇ ਬਣਦੀਆਂ ਧਾਰਾਵਾਂ ਹੇਠ ਉਕਤ ਨੌਜਵਾਨ ਖਿਲਾਫ ਕੇਸ ਦਰਜ ਕਰ ਦਿੱਤਾ ਹੈ।


author

Shivani Bassan

Content Editor

Related News