ਪਾਰਕ ’ਚ ਔਰਤ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪ੍ਰਧਾਨ ਦੇ ਘਰ ਵੀ ਬੰਦੀ ਬਣਾਈ ਰੱਖਿਆ, 5 ਲੋਕਾਂ ’ਤੇ ਕੇਸ

Saturday, Jun 08, 2024 - 05:38 PM (IST)

ਪਾਰਕ ’ਚ ਔਰਤ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਪ੍ਰਧਾਨ ਦੇ ਘਰ ਵੀ ਬੰਦੀ ਬਣਾਈ ਰੱਖਿਆ, 5 ਲੋਕਾਂ ’ਤੇ ਕੇਸ

ਜਲੰਧਰ (ਜ. ਬ.)–ਸਵਰਨ ਪਾਰਕ ਵਿਚ ਇਕ ਪ੍ਰਧਾਨ, ਉਸ ਦੀ ਪਤਨੀ ਅਤੇ ਹੋਰਨਾਂ ਲੋਕਾਂ ਨੇ ਇਲਾਕੇ ਦੀ ਹੀ ਔਰਤ ਨਾਲ ਬੁਰਾ ਸਲੂਕ ਕੀਤਾ। ਪਹਿਲਾਂ ਤਾਂ ਔਰਤ ਨੂੰ ਸੜਕ ’ਤੇ ਹੀ ਥੱਪੜ ਮਾਰੇ ਅਤੇ ਜਦੋਂ ਉਸ ਨੇ ਪ੍ਰਧਾਨ ਨੂੰ ਮਦਦ ਲਈ ਬੁਲਾਇਆ ਤਾਂ ਪ੍ਰਧਾਨ ਨੇ ਆਪਣੇ ਘਰ ਦੇ ਅੰਦਰ ਲਿਜਾ ਕੇ ਔਰਤ ਨੂੰ ਬੰਦੀ ਬਣਾਇਆ ਅਤੇ ਪ੍ਰਧਾਨ ਦੀ ਪਤਨੀ ਦੇ ਕਹਿਣ ’ਤੇ ਉਸ ਨਾਲ ਚੱਪਲਾਂ ਨਾਲ ਕੁੱਟਮਾਰ ਕੀਤੀ ਗਈ।

ਥਾਣਾ ਨੰਬਰ 8 ਦੀ ਪੁਲਸ ਨੇ ਪ੍ਰਧਾਨ, ਉਸ ਦੀ ਪਤਨੀ ਸਮੇਤ 5 ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਰੇਡ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੂਨਮ ਪਤਨੀ ਪੱਪੂ ਸ਼ਾਹ ਨਿਵਾਸੀ ਸਵਰਨ ਪਾਰਕ ਨੇ ਦੱਸਿਆ ਕਿ ਉਹ ਲੇਬਰ ਦਾ ਕੰਮ ਕਰਦੀ ਹੈ। ਰਾਤ ਲਗਭਗ 9.30 ਵਜੇ ਉਹ ਇਲਾਕੇ ਵਿਚ ਰਹਿਣ ਵਾਲੇ ਬੱਲੀ ਪ੍ਰਧਾਨ ਦੇ ਘਰ ਨਜ਼ਦੀਕ ਉਸ ਦੇ ਘਰ ਦੁੱਧ ਦੇਣ ਆਉਣ ਵਾਲੇ ਵਿਅਕਤੀ ਨਾਲ ਗੱਲ ਕਰ ਰਹੀ ਸੀ। ਇੰਨੇ ਵਿਚ ਰਣਜੀਤ ਸਿੰਘ ਉਰਫ ਡੀ. ਸੀ. ਪੁੱਤਰ ਰਾਜਿੰਦਰ ਸਿੰਘ ਨਿਵਾਸੀ ਸਵਰਨ ਪਾਰਕ ਆਇਆ ਅਤੇ ਉਸਦਾ ਦੁਪੱਟਾ ਖਿੱਚ ਕੇ ਬਹਿਸ ਕਰਨ ਲੱਗਾ। ਵਿਰੋਧ ਕਰਨ ’ਤੇ ਡੀ. ਸੀ. ਨੇ ਉਸਨੂੰ ਥੱਪੜ ਮਾਰੇ। ਉਸ ਨੇ ਮਦਦ ਲਈ ਬੱਲੀ ਪ੍ਰਧਾਨ ਨੂੰ ਆਵਾਜ਼ਾਂ ਮਾਰੀਆਂ ਤਾਂ ਬੱਲੀ ਪ੍ਰਧਾਨ ਤੇ ਉਨ੍ਹਾਂ ਦੀ ਪਤਨੀ ਘਰੋਂ ਬਾਹਰ ਆ ਗਏ ਅਤੇ ਉਸਨੂੰ ਜਬਰੀ ਆਪਣੇ ਘਰ ਵਿਚ ਲੈ ਗਏ। 

ਇਹ ਵੀ ਪੜ੍ਹੋ-ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ ਭਖਿਆ, ਨੌਕਰੀ ’ਤੇ ਬਹਾਲ ਨਾ ਕਰਨ ’ਤੇ ਦਿੱਤੀ ਚਿਤਾਵਨੀ

ਦੋਸ਼ ਹੈ ਕਿ ਬੱਲੀ ਪ੍ਰਧਾਨ ਦੀ ਪਤਨੀ ਦੇ ਕਹਿਣ ’ਤੇ ਪੂਨਮ ਦੀਆਂ ਚੱਪਲਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ’ਤੇ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਦੇ ਦੋਸ਼ ਲਾਏ। ਕਾਫ਼ੀ ਸਮੇਂ ਤਕ ਪੂਨਮ ਨੂੰ ਘਰ ਵਿਚ ਜ਼ਬਰਦਸਤੀ ਬਿਠਾ ਕੇ ਉਸ ਦੀ ਬੇਇੱਜ਼ਤੀ ਕੀਤੀ ਗਈ। ਪੂਨਮ ਦਾ ਕਹਿਣਾ ਹੈ ਕਿ ਉਸਦੇ ਬੇਟੇ ਦਾ ਫੋਨ ਆਇਆ ਤਾਂ ਉਸ ਨੇ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਬੇਟਾ ਬੱਲੀ ਪ੍ਰਧਾਨ ਦੇ ਘਰ ਆਇਆ ਅਤੇ ਉਸਨੂੰ ਛੁਡਾ ਕੇ ਲੈ ਗਿਆ। ਪੂਨਮ ਦੀ ਹਾਲਤ ਦੇਖ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਦਕਿ ਥਾਣਾ ਨੰਬਰ 8 ਦੀ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਪੂਨਮ ਦੇ ਬਿਆਨ ਦਰਜ ਕਰ ਕੇ ਰਣਜੀਤ ਸਿੰਘ ਉਰਫ ਡੀ. ਸੀ., ਗੁਰਜਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਗੁਰੂ ਰਾਮਦਾਸ ਨਗਰ, ਬੱਲੀ ਪ੍ਰਧਾਨ, ਉਸਦੀ ਪਤਨੀ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 323, 341, 354-ਏ, 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਵਿਚ ਰੇਡ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਬਿਧੀਪੁਰ ਫਾਟਕ ਨੇੜੇ ਹੋਏ ਦੋਹਰੇ ਕਤਲ ਕਾਂਡ 'ਚ ਜ਼ੋਮੈਟੋ ਦੇ 4 ਲੜਕੇ ਗ੍ਰਿਫ਼ਤਾਰ, ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News