9 ਲੱਖ ਤੋਂ ਵੱਧ ਰੁਪਏ ਦੀ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ

06/18/2024 11:31:20 AM

ਬਟਾਲਾ (ਸਾਹਿਲ)- 9 ਲੱਖ 85 ਹਜ਼ਾਰ 125 ਰੁਪਏ ਦੀ ਕੰਪਨੀ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਦੀਪਕ ਮਰਵਾਹਾ ਪੁੱਤਰ ਚੰਦਰ ਮੋਹਨ ਵਾਸੀ ਸ਼ਿਵਾਜੀ ਨਗਰ, ਗੁਰੂਗ੍ਰਾਮ, ਹਰਿਆਣਾ ਨੇ ਲਿਖਵਾਇਆ ਹੈ ਕਿ ਉਹ ਬਟਾਲਾ ਵਿਖੇ ਬਤੌਰ ਮੈਨੇਜਰ ਕੰਮ ਕਰਦਾ ਸੀ ਅਤੇ ਇਹ ਦਫਤਰ ਡੇਰਾ ਸ਼੍ਰੀ ਦਰਸ਼ਨ ਦਾਸ ਦੇ ਅੰਦਰ ਬਣਿਆ ਹੈ। ਉਕਤ ਬਿਆਨਕਰਤਾ ਮੁਤਾਬਕ ਦਫਤਰ ਵਿਚ ਕੰਪਨੀ ਦੇ ਸਾਮਾਨ ਦੀ ਸਾਂਭ-ਸੰਭਾਲ ਲਈ ਅਸ਼ਵਨੀ ਕੁਮਾਰ ਵਾਸੀ ਕੋਟ ਕੁਲਜਸ ਰਾਏ ਬਟਾਲਾ ਬਤੌਰ ਕਲਰਕ ਕੰਮ ਕਰਦਾ ਸੀ, ਜਿਸ ’ਤੇ ਇਸ ਵਿਅਕਤੀ ਨੇ ਉਕਤ ਕੰਪਨੀ ਦੇ ਸਾਮਾਨ ਨੂੰ ਧੋਖੇ ਨਾਲ ਬਾਹਰ ਵੇਚ ਦਿੱਤਾ ਅਤੇ ਕੰਪਨੀ ਨਾਲ 9 ਲੱਖ 85 ਹਜ਼ਾਰ 125 ਰੁਪਏ ਦੀ ਠੱਗੀ ਮਾਰੀ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਵਾਰਦਾਤ, ਵਿਅਕਤੀ ਨੇ ਮਾਂ-ਪੁੱਤ 'ਤੇ ਚਾੜ੍ਹਿਆ ਟਰੈਕਟਰ, ਮਾਂ ਦੀ ਮੌਤ

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਦੀ ਡੀ.ਐੱਸ.ਡੀ ਵਲੋਂ ਜਾਂਚ ਕੀਤੇ ਜਾਣ ਦੇ ਬਾਅਦ ਐੱਸ.ਐੱਸ.ਪੀ ਬਟਾਲਾ ਦੇ ਹੁਕਮਾਂ ’ਤੇ ਏ.ਐੱਸ.ਆਈ ਬਲਜਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਅਸ਼ਵਨੀ ਕੁਮਾਰ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਮੌਤ ਦੇ ਮੂੰਹ 'ਚੋਂ ਬਚ ਕੇ ਵਤਨ ਪਰਤਿਆ ਮਾਪਿਆਂ ਦਾ ਇਕਲੌਤਾ ਪੁੱਤ, 9 ਸਾਲ ਬਾਅਦ ਮਿਲ ਕੇ ਭਾਵੁਕ ਹੋਈ ਮਾਂ  

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News