ਸਹਾਇਕ ਥਾਣੇਦਾਰ ਦੀ ਕੁੱਟਮਾਰ ਕਰਕੇ ਵਰਦੀ ਪਾੜੀ, 4 ਖ਼ਿਲਾਫ਼ ਮਾਮਲਾ ਦਰਜ

06/12/2024 4:39:51 PM

ਫਿਰੋਜ਼ਪੁਰ (ਖੁੱਲਰ) : ਥਾਣਾ ਮਮਦੋਟ ਦੇ ਸਾਹਮਣੇ ਗੇਟ ਕੋਲ ਚੈਕਿੰਗ ਦੌਰਾਨ 4 ਲੋਕਾਂ ਵੱਲੋਂ ਸਹਾਇਕ ਥਾਣੇਦਾਰ ਨਾਲ ਗਾਲੀ-ਗਲੋਚ ਕਰਕੇ ਕੁੱਟਮਾਰ ਕਰਨ ਅਤੇ ਵਰਦੀ ਪਾੜਨ ਦੀ ਸੂਚਨਾ ਮਿਲੀ ਹੈ। ਇਸ ਸਬੰਧ 'ਚ ਥਾਣਾ ਮਮਦੋਟ ਪੁਲਸ ਨੇ 3 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਸਪਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸਹਾਇਕ ਥਾਣਦੇਾਰ ਨਵਾਬ ਸਿੰਘ ਸਮੇਤ ਪੀ. ਐੱਚ. ਜੀ. ਸੁਰਜੀਤ ਸਿੰਘ ਥਾਣਾ ਮਮਦੋਟ ਦੇ ਸਾਹਮਣੇ ਟ੍ਰੈਫਿਕ ਡਿਊਟੀ ਕਰ ਰਹੀ ਸੀ।

ਇਸ ਦੌਰਾਨ ਇਕ ਮੋਟਰਸਾਈਕਲ ’ਤੇ ਦੋਸ਼ੀਅਨ ਜਸਵੰਤ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਮੀਤ ਕੌਰ ਪਤਨੀ ਜਸਵੰਤ ਸਿੰਘ, ਜਰਨੈਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਫਾਰੂ ਵਾਲਾ ਅਤੇ ਇਕ ਅਣਪਛਾਤਾ ਵਿਅਕਤੀ ਸਵਾਰ ਸਨ। ਉਨ੍ਹਾਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ਾਤ ਵਗੈਰਾ ਪੁੱਛੇ ਗਏ, ਜਿਨ੍ਹਾਂ ਨੇ ਕਾਗਜਾਤ ਪੇਸ਼ ਨਹੀਂ ਕੀਤੇ ਅਤੇ ਸਹਾਇਕ ਥਾਣੇਦਾਰ ਨਵਾਬ ਸਿੰਘ ਨਾਲ ਗਾਲੀ-ਗਲੋਚ ਕਰਨ ਲੱਗੇ ਅਤੇ ਕੁੱਟਮਾਰ ਕੀਤੀ ਤੇ ਉਸ ਦੀ ਵਰਦੀ ਪਾੜ ਦਿੱਤੀ। ਜਾਂਚਕਰਤਾ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਸਵੰਤ ਸਿੰਘ, ਗੁਰਮੀਤ ਕੌਰ ਅਤੇ ਜਰਨੈਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Babita

Content Editor

Related News