ਦੰਗਾ ਕਰਨ ਦੇ ਦੋਸ਼ ''ਚ 35 ਲੋਕਾਂ ਖਿਲਾਫ ਕੇਸ ਦਰਜ
Friday, Feb 23, 2018 - 07:08 AM (IST)

ਲੁਧਿਆਣਾ, (ਮਹੇਸ਼)- ਸਲੇਮ ਟਾਬਰੀ ਦੇ ਬਿੰਦਰਾ ਕਾਲੋਨੀ ਇਲਾਕੇ ਵਿਚ 2 ਦਿਨ ਪਹਿਲਾਂ 2 ਧਿਰਾਂ ਦਰਮਿਆਨ ਹੋਏ ਦੰਗੇ ਦੇ ਮਾਮਲੇ 'ਚ ਇਲਾਕੇ ਦੀ ਪੁਲਸ ਨੇ 35 ਲੋਕਾਂ ਖਿਲਾਫ਼ ਕੇਸ ਦਰਜ ਕੀਤਾ, ਜਿਸ ਵਿਚ ਅਜੇ ਤਕ ਕਿਸੇ ਗ੍ਰਿਫਤਾਰੀ
ਦੀ ਪੁਸ਼ਟੀ ਨਹੀਂ ਕੀਤੀ ਗਈ।
ਜਾਂਚ ਅਧਿਕਾਰੀ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਦੋਵਾਂ ਧਿਰਾਂ ਦੇ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦ ਕੀਤੇ ਗਏ ਦੋਸ਼ੀਆਂ 'ਚ ਰਾਜੂ ਨਈਅਰ, ਰਾਹੁਲ ਨਈਅਰ, ਸਾਹਿਲ, ਸੋਨੂ, ਰਾਜੂ ਹੰਸ, ਸ਼ਿਵਾ, ਪੱਪੂ, ਕ੍ਰਿਸ਼ਨ, ਆਈਬ, ਅਜੀਤ, ਸ਼ਿਵਾ, ਸੰਨੀ ਕੁਮਾਰ, ਮਦਨ, ਚਿੰਨੂ ਕਾਲਾ, ਮੋਤੀ
ਅਯਾਮ, ਬੰਗਾ, ਟੋਨੀ, ਅਨਮੋਲ,
ਸੁਮਿਤ, ਸ਼ੰਮੀ, ਰਿਸ਼ਵ, ਸੰਨੀ, ਮੋਤੀ, ਸ਼ਾਹਿਦ, ਟੋਨੀ, ਰਾਜੂ, ਕਿਸ਼ਨ, ਕਾਲੀਆ, ਅਜੇ, ਨਵੀਨ, ਭੱਬੂ, ਸੁਰੇਸ਼, ਰਾਜੂ ਨਿੰਮਾ, ਜਿੰਦਾ, ਕਸ਼ਮੀਰਾ, ਬਾਬਾ, ਨਿੰਮੇ ਦੀ ਭੈਣ ਪੰਮੋ ਤੇ ਜੀਜਾ ਬਿੱਲਾ ਅਤੇ 5 ਅਣਪਛਾਤੇ ਲੋਕ ਹਨ। ਹਰਜੀਤ ਨੇ ਦੱਸਿਆ ਕਿ ਦੋਵਾਂ ਧਿਰਾਂ 'ਚ ਇਕ-ਦੂਸਰੇ 'ਤੇ ਵਿਅੰਗ ਕੱਸਣ ਨੂੰ ਲੈ ਕੇ ਝਗੜਾ ਹੋਇਆ ਸੀ।
ਇਕ ਹੋਰ ਮਾਮਲੇ 'ਚ ਪੁਲਸ ਨੇ ਮਸਕੀਨ ਨਗਰ ਦੇ ਸਮਰਜੀਤ ਯਾਦਵ ਦੀ ਸ਼ਿਕਾਇਤ 'ਤੇ ਨਿੰਮਾ, ਨਿੰਮਾ ਦਾ ਭਰਾ ਗੁੱਡਾ, ਕਸ਼ਮੀਰਾ, ਬਾਬਾ, ਕੰਮੋ, ਬਿੱਲਾ ਅਤੇ 5 ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਸਮਰਜੀਤ ਅਨੁਸਾਰ 20 ਫਰਵਰੀ ਦੀ ਰਾਤ ਨੂੰ ਉਹ ਆਪਣੇ ਘਰ ਮੌਜੂਦ ਸੀ ਤਾਂ ਕਰੀਬ 9 ਵਜੇ ਉਸ ਨੂੰ ਗਲੀ ਵਿਚ ਰੌਲਾ ਪੈਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਉਸ ਨੇ ਬਾਹਰ ਨਿਕਲ ਕੇ ਦੇਖਿਆ ਤਾਂ ਸਿਕੰਦਰ ਯਾਦਵ ਨੂੰ ਉਕਤ ਦੋਸ਼ੀ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਸਨ।