ਸਿਟੀ ਕੇਬਲ ਦੇ ਦਫ਼ਤਰ ''ਚੋਂ ਬੈਟਰੀ ਚੋਰੀ ਕਰਨ ਸਬੰਧੀ 3 ਔਰਤਾਂ ਖਿਲਾਫ਼ ਕੇਸ ਦਰਜ
Tuesday, Oct 03, 2017 - 04:19 AM (IST)

ਫਗਵਾੜਾ, (ਹਰਜੋਤ)- ਪੁਰਾਣੀ ਦਾਣਾ ਮੰਡੀ 'ਚ ਸਥਿਤ ਸਿਟੀ ਕੇਬਲ ਦੇ ਦਫ਼ਤਰ 'ਚੋਂ ਬੈਟਰੀ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਨੇ ਤਿੰਨ ਔਰਤਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਸਿਟੀ ਕੇਬਲ ਦੇ ਦਫ਼ਤਰ 'ਚ ਕੰਮ ਕਰਦੇ ਇਲੈਕਟ੍ਰੀਸ਼ਨ ਦਰਸ਼ਨ ਕੁਮਾਰ ਪੁੱਤਰ ਰਾਮਦਾਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਹ ਦਫ਼ਤਰ ਤੋਂ ਬਾਹਰ ਨਿੱਜੀ ਕੰਮ ਲਈ ਆਇਆ ਸੀ ਤਾਂ ਉਕਤ ਔਰਤਾਂ ਨੇ ਦਫ਼ਤਰ ਦੇ ਅੰਦਰ ਦਾਖਲ ਹੋ ਕੇ ਬੈਟਰੀ ਚੋਰੀ ਕਰ ਲਈ, ਜਿਨ੍ਹਾਂ ਨੂੰ ਕਾਬੂ ਕਰ ਲਿਆ। ਕਥਿਤ ਦੋਸ਼ੀਆਂ ਦੀ ਪਛਾਣ ਸੋਨੀਆ ਪਤਨੀ ਅਮਰੀਕ, ਲਾਡੋ ਪਤਨੀ ਨਛੱਤਰ, ਨੰਦੀ ਪਤਨੀ ਖਰੈਤੀ ਵਾਸੀ ਪਛਾਣ ਨਗਰ ਵੱਜੋਂ ਹੋਈ ਹੈ। ਇਸੇ ਤਰ੍ਹਾਂ ਸਿਟੀ ਪੁਲਸ ਨੇ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਦੇ ਇਕ ਘਰ 'ਚ ਹੋਈ 18 ਹਜ਼ਾਰ ਰੁਪਏ ਦੀ ਚੋਰੀ ਦੇ ਮਾਮਲੇ 'ਚ ਕੇਸ ਦਰਜ ਕੀਤਾ ਹੈ। ਇਹ ਮਾਮਲਾ ਚਰਨਜੀਤ ਪੁੱਤਰ ਬਾਬੂ ਰਾਮ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖਿਲਾਫ਼ ਦਰਜ ਕੀਤਾ ਹੈ।