ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, 3 ਖ਼ਿਲਾਫ਼ ਮਾਮਲਾ ਦਰਜ

Tuesday, Jul 29, 2025 - 12:46 PM (IST)

ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, 3 ਖ਼ਿਲਾਫ਼ ਮਾਮਲਾ ਦਰਜ

ਜ਼ੀਰਕਪੁਰ (ਜੁਨੇਜਾ) : ਵਿਆਹੁਤਾ ਦੀ ਭੇਦਭਰੇ ਹਾਲਾਤ ’ਚ ਮੌਤ ਹੋ ਗਈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ’ਤੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਸ਼ਿਕਾਇਤ ’ਚ ਅਦਿੱਤਿਆ ਕੁਮਾਰ ਵਾਸੀ ਕੈਥਲ ਨੇ ਦੱਸਿਆ ਕਿ ਭੈਣ ਸੁਸ਼ਮਾ ਦਾ ਵਿਆਹ ਫਰਵਰੀ ਨੂੰ ਸੁਖਨਾ ਕਾਲੋਨੀ (ਜ਼ੀਰਕਪੁਰ) ਦੇ ਵਿਸ਼ਾਲ ਕੁਮਾਰ ਨਾਲ ਹੋਇਆ ਸੀ। ਉਸ ਦੌਰਾਨ ਹੈਸੀਅਤ ਮੁਤਾਬਕ ਦਾਜ ਦਿੱਤਾ ਗਿਆ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਭੈਣ ਨੂੰ ਸਹੁਰੇ ਪਰਿਵਾਰ ਵੱਲੋਂ ਦਾਹ ਲਈ ਪਰੇਸ਼ਾਨ ਕੀਤਾ ਜਾਣ ਲੱਗਾ।

ਪਤਨੀ ਨੇ ਭੈਣ ਦੀ ਸੱਸ ਨੂੰ ਦੁਪਹਿਰ ਵੇਲੇ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਹੈ। ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਸਿਰ ’ਚ ਸੱਟ ਦਾ ਨਿਸ਼ਾਨ ਸਨ। ਅਦਿੱਤਿਆ ਨੇ ਭੈਣ ਦੇ ਸਹੁਰੇ ਪਰਿਵਾਰ ’ਤੇ ਦੋਸ਼ ਲਾਏ ਕਿ ਉਨ੍ਹਾਂ ਵੱਲੋਂ ਕਤਲ ਕਰ ਕੇ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਪਤੀ ਵਿਸ਼ਾਲ, ਦਿਓਰ ਕੁਸ਼ਾਲ ਤੇ ਸੱਸ ਸੋਨਾ ਦੇਵੀ ਖ਼ਿਲਾਫ਼ ਅਗਰੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News