ਖ਼ਾਕੀ ਮੁੜ ਹੋਈ ਦਾਗਦਾਰ, ਕਪੂਰਥਲਾ ''ਚ 3 ਪੁਲਸ ਮੁਲਾਜ਼ਮਾਂ ਤੇ ਸਾਬਕਾ SHO ਖ਼ਿਲਾਫ਼ ਮਾਮਲਾ ਦਰਜ
Tuesday, Jul 04, 2023 - 01:10 AM (IST)

ਕਪੂਰਥਲਾ: ਕਪੂਰਥਲਾ ਪੁਲਸ ਵੱਲੋਂ ਪਿਛਲੇ 15 ਦਿਨਾਂ ਵਿਚ 3 ਪੁਲਸ ਮੁਲਾਜ਼ਮਾਂ ਤੇ ਇਕ ਸੇਵਾਮੁਕਤ SHO ਦੇ ਖ਼ਿਲਾਫ਼ ਰਿਸ਼ਵਤਖ਼ੋਰੀ ਤੇ ਅਪਰਾਧੀਆਂ ਨੂੰ ਛੱਡਣ ਤੇ ਮਦਦ ਕਰਨ ਦੇ ਦੋਸ਼ ਹੇਠ FIR ਦਰਜ ਕੀਤੀਆਂ ਗਈਆਂ ਹੈ। ਚਾਰਾਂ ਮੁਲਜ਼ਮਾਂ ਵਿਚੋਂ ਇਕ ASI ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਬਾਕੀ ਤਿੰਨ ਮੁਲਜ਼ਮ ਅਜੇ ਫ਼ਰਾਰ ਹਨ। ਇਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਨਸ਼ਾ ਤਸਕਰਾਂ, ਧੋਖਾਧੜੀ ਦੇ ਮੁਲਜ਼ਮ ਟ੍ਰੈਵਲ ਏਜੰਟਾਂ ਤੇ ਕਿਸੇ ਦੀ ਜਾਇਦਾਦ 'ਤੇ ਕਬਜ਼ਾ ਕਰਨ ਦੇ ਮੁਲਜ਼ਮਾਂ ਦੀ ਮਦਦ ਕਰਨ ਤੇ ਛੱਡਣ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਇਹ ਵੀ ਖ਼ਦਸ਼ਾ ਹੈ ਕਿ ਅਜਿਹੇ ਹੋਰ ਮੁਲਜ਼ਮ ਵੀ ਹੋ ਸਕਦੇ ਹਨ, ਜੋ ਉਨ੍ਹਾਂ ਦੇ ਕਾਰਜਕਾਲ ਦੌਰਾਨ ਬੱਚ ਗਏ ਹੋਣ।
ਇਹ ਖ਼ਬਰ ਵੀ ਪੜ੍ਹੋ - ਚੰਡੀਗੜ੍ਹ 'ਤੇ 'ਬਣਦਾ ਹੱਕ' ਲੈਣ ਲਈ ਸਰਗਰਮ ਹੋਇਆ ਹਿਮਾਚਲ, CM ਸੁੱਖੂ ਨੇ ਚੁੱਕਿਆ ਇਹ ਕਦਮ
19, 24 ਅਤੇ 29 ਜੂਨ ਨੂੰ ਹੋਈਆਂ 3 FIRs ਵਿਚ ਕੁੱਲ੍ਹ 24 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਸਿਰਫ਼ 2 ਵਿਅਕਤੀਆਂ (ਇਕ ਪੁਲਸ ਮੁਲਾਜ਼ਮ ਤੇ ਇਕ ਵਚੋਲੇ) ਨੂੰਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਦੋ ਹੋਰ ਨਸ਼ਾ ਤਸਕਰ ਪਹਿਲਾਂ ਹੀ ਪੁਲਸ ਹਿਰਾਸਤ ਵਿਚ ਸਨ। ਜਿਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਨ੍ਹਾਂ ਵਿਚ ਕਪੂਰਥਲਾ ਦੇ ਤਤਕਾਲੀ SHO ਹਰਜੀਤ ਸਿੰਘ ਤੇ ਸੁਭਾਨਪੁਰ ਪੁਲਸ ਥਾਣੇ ਦੇ ਮੁਖੀ ASI ਪਰਮਜੀਤ ਸਿੰਘ ਸ਼ਾਮਲ ਹਨ, ਜਿਨ੍ਹਾਂ 'ਤੇ ਇਸ ਸਾਲ ਮਾਰਚ ਵਿਚ ਇਕ ਨਸ਼ਾ ਤਸਕਰ ਨੂੰ ਰਿਹਾਅ ਕਰਨ ਲਈ 21 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਸੀ।
ਇਹ ਖ਼ਬਰ ਵੀ ਪੜ੍ਹੋ - ਅੰਸਾਰੀ ਮਾਮਲੇ 'ਤੇ CM ਮਾਨ ਦਾ ਇਕ ਹੋਰ ਖ਼ੁਲਾਸਾ, ਕੈਪਟਨ-ਰੰਧਾਵਾ ਨੂੰ ਫ਼ਿਰ ਲਿਆ ਨਿਸ਼ਾਨੇ 'ਤੇ
ਇਕ ਹੋਰ ਮਾਮਲੇ ਵਿਚ, ASI ਸਿਟੀ ਕਪੂਰਥਲਾ ਬਲਵੀਰ ਸਿੰਘ ਤੇ 16 ਹੋਰ ਲੋਕਾਂ 'ਤੇ ਇਕ ਫ਼ਰਾਰ ਟ੍ਰੈਵਲ ਏਜੰਟ ਦੇ ਘਰ ਵਿਚ ਜ਼ਬਰਦਸਤੀ ਦਾਖ਼ਲ ਹੋਣ ਅਤੇ ਚਾਬੀਆਂ ਹਾਸਲ ਕਰਨ ਦੇ ਮਾਮਲੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ਾਂ ਵਿਚ ਰਿਸ਼ਵਤਖ਼ੋਰੀ, ਘਰ 'ਤੇ ਕਬਜ਼ਾ ਤੇ ਇਕ ਲੋਕ ਸੇਵਕ ਵੱਲੋਂ ਅਧਿਕਾਰਕ ਕੰਮ ਲਈ ਰਿਸ਼ਵਤ ਲੈਣਾ ਸ਼ਾਮਲ ਹੈ। ਤੀਜੇ ਮਾਮਲੇ ਵਿਚ, ਸੁਲਤਾਨਪੁਰ ਲੋਧੀ ਥਾਣੇ ਦੇ ਮੁਖੀ SHO ਸਰਬਜੀਤ ਸਿੰਘ 'ਤੇ 10 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ੀ ਟ੍ਰੈਵਲ ਏਜੰਟ ਨੂੰ ਛੱਡਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਇਕ ਹੋਰ ਟੋਲ ਪਲਾਜ਼ਾ ਬੰਦ ਕਰਵਾਉਣ ਜਾ ਰਹੇ CM ਮਾਨ
ਪੁਲਸ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਤੋਂ ਬਾਅਦ ਹੋਰ ਸ਼ਿਕਾਇਤਾਂ ਆ ਰਹੀਆਂ ਹਨ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ। ਕਪੂਰਥਲਾ ਦੇ ਐੱਸ.ਐੱਸ.ਪੀ. ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ SHO ਹਰਜੀਤ ਸਿੰਘ ਅਤੇ ASI ਬਲਵੀਰ ਸਿੰਘ ਫ਼ਰਾਰ ਹਨ। ਖ਼ਬਰਾਂ ਹਨ ਕਿ ਸਰਬਜੀਤ ਸਿੰਘ ਸ਼ਾਇਦ ਵਿਦੇਸ਼ ਭੱਜ ਗਿਆ ਹੈ, ਸਾਡੀਆਂ ਟੀਮਾਂ ਭਾਲ ਕਰ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।