ਟਿੱਬਾ ਮੁਹੱਲਾ ਜਮਸ਼ੇਰ ''ਚ 25 ਸਾਲ ਦੇ ਕਾਰਪੈਂਟਰ ਨੇ ਕੀਤੀ ਖੁਦਕੁਸ਼ੀ
Sunday, Mar 04, 2018 - 06:51 AM (IST)
ਜਲੰਧਰ, (ਮਹੇਸ਼)- ਟਿੱਬਾ ਮੁਹੱਲਾ ਜਮਸ਼ੇਰ 'ਚ 25 ਸਾਲ ਦੇ ਇਕ ਕਾਰਪੈਂਟਰ ਨੇ ਸ਼ੁੱਕਰਵਾਰ ਰਾਤ ਨੂੰ ਛੱਤ ਨਾਲ ਫਾਹਾ ਲੈ ਕੇ ਆਪਣੀ ਹੀ ਜੀਵਨ ਲੀਲਾ ਖਤਮ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੂੰ ਮ੍ਰਿਤਕ ਰਾਕੇਸ਼ ਦੇ ਭਰਾ ਦੀਪਕ ਨੇ ਦੱਸਿਆ ਕਿ ਉਹ ਰਾਤ ਨੂੰ ਇਹ ਸਮਝ ਰਹੇ ਸਨ ਕਿ ਰਾਕੇਸ਼ ਅਜੇ ਘਰ ਨਹੀਂ ਆਇਆ ਹੈ, ਜਿਸ ਕਾਰਨ ਉਹ ਉਸ ਦਾ ਇੰਤਜ਼ਾਰ ਕਰ ਰਹੇ ਸਨ ਪਰ ਜਦ ਉਸ ਦੇ ਕਮਰੇ 'ਚ ਜਾ ਕੇ ਰਾਤ ਕਰੀਬ 10 ਵਜੇ ਦੇਖਿਆ ਤਾਂ ਉਸ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਦੀਪਕ ਨੇ ਦੱਸਿਆ ਕਿ ਰਾਕੇਸ਼ ਨੇ ਅਚਾਨਕ ਖੁਦਕੁਸ਼ੀ ਕਿਉਂ ਕਰ ਲਈ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਾਂਚ ਅਧਿਕਾਰੀ ਨੇ ਕਿਹਾ ਹੈ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਰਾਕੇਸ਼ ਕੁਮਾਰ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਜੇਕਰ ਕੋਈ ਹੋਰ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਉਸ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
