ਦਵਾਈ ਲੈਣ ਆਈ ਔਰਤ ਨੂੰ ਆ ਗਿਆ ਹਾਰਟ ਅਟੈਕ, 'ਆਮ ਆਦਮੀ ਕਲੀਨਿਕ' ਦੇ ਡਾਕਟਰ ਨੇ ਇੰਝ ਬਚਾਈ ਜਾਨ
Saturday, Nov 09, 2024 - 05:54 AM (IST)
ਜਲੰਧਰ (ਰੱਤਾ)– ਲੋਕਾਂ ਨੂੰ ਉਨ੍ਹਾਂ ਦੇ ਡੋਰ ਸਟੈੱਪ ’ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਥਾਂ-ਥਾਂ ਖੋਲ੍ਹੇ ਗਏ 'ਆਮ ਆਦਮੀ ਕਲੀਨਿਕਸ' ਵਿਚੋਂ ਇਕ ਕਲੀਨਿਕ ਬਜ਼ੁਰਗ ਔਰਤ ਲਈ ਉਸ ਸਮੇਂ ਵਰਦਾਨ ਸਾਬਿਤ ਹੋਇਆ, ਜਦੋਂ ਉਸ ਨੂੰ ਕਲੀਨਿਕ ਵਿਚ ਹੀ ਕਾਰਡੀਅਕ ਅਰੈਸਟ ਹੋਣ ’ਤੇ ਉਥੋਂ ਦੇ ਡਾਕਟਰ ਨੇ ਤੁਰੰਤ ਉਸਨੂੰ ਸੀ.ਪੀ.ਆਰ. ਦੇ ਕੇ ਉਸ ਦੀ ਜਾਨ ਬਚਾ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਗੜ੍ਹਾ ਸਥਿਤ ਆਮ ਆਦਮੀ ਕਲੀਨਿਕ ਵਿਚ ਦੁਪਹਿਰ 12 ਵੱਜ ਕੇ 50 ਮਿੰਟ ’ਤੇ ਲੱਗਭਗ 70 ਸਾਲਾ ਔਰਤ ਲਾਲਦੀ ਪੈਰ ’ਤੇ ਜ਼ਖ਼ਮ ਹੋਣ ਕਾਰਨ ਉਥੇ ਪੱਟੀ ਕਰਵਾਉਣ ਆਈ ਸੀ। ਪੱਟੀ ਕਰਵਾ ਅਤੇ ਦਵਾਈ ਲੈ ਕੇ ਜਦੋਂ ਉਕਤ ਬਜ਼ੁਰਗ ਔਰਤ ਵਾਪਸ ਜਾਣ ਲੱਗੀ ਤਾਂ ਅਚਾਨਕ ਕਾਰਡੀਅਕ ਅਰੈਸਟ ਹੋ ਗਿਆ ਅਤੇ ਉਹ ਬੇਹੋਸ਼ ਹੋ ਗਈ।
ਇਹ ਵੀ ਪੜ੍ਹੋ- ਜ਼ਮੀਨ ਦੇ ਲਾਲਚ 'ਚ ਪੁੱਤ ਹੋਇਆ 'ਕਪੁੱਤ', ਆਪਣੇ ਪਿਓ 'ਤੇ ਹੀ ਤਾਣ ਦਿੱਤਾ ਪਿਸ.ਤੌਲ
ਆਮ ਆਦਮੀ ਕਲੀਨਿਕ ਵਿਚ ਡਿਊਟੀ ’ਤੇ ਮੌਜੂਦ ਮੈਡੀਕਲ ਅਫਸਰ ਡਾ. ਸ਼ੁਭਮ ਵਿਰਦੀ ਨੇ ਜਦੋਂ ਔਰਤ ਨੂੰ ਚੈੱਕ ਕੀਤਾ ਤਾਂ ਉਸ ਦੇ ਦਿਲ ਦੀ ਧੜਕਣ ਲੱਗਭਗ ਬੰਦ ਹੋ ਚੁੱਕੀ ਸੀ। ਡਾਕਟਰ ਨੇ ਤੁਰੰਤ ਸਟਾਫ ਦੀ ਮਦਦ ਨਾਲ ਉਸ ਨੂੰ ਸੀ.ਪੀ.ਆਰ. ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਔਰਤ ਦੇ ਦਿਲ ਦੀ ਧੜਕਣ ਫਿਰ ਤੋਂ ਸ਼ੁਰੂ ਹੋ ਗਈ।
ਉਪਰੰਤ ਡਾ. ਵਿਰਦੀ ਨੇ ਤੁਰੰਤ 108 ਐਂਬੂਲੈਂਸ ਨੂੰ ਬੁਲਾ ਕੇ ਬਜ਼ੁਰਗ ਔਰਤ ਨੂੰ ਸਿਵਲ ਹਸਪਤਾਲ ਭੇਜ ਕੇ ਦਾਖਲ ਕਰਵਾ ਦਿੱਤਾ। ਵਰਣਨਯੋਗ ਹੈ ਕਿ ਕਾਰਡੀਓਪਲਮੋਨਰੀ ਰਿਸਸਿਟੇਸ਼ਨ (ਸੀ.ਪੀ.ਆਰ.) ਇਕ ਐਮਰਜੈਂਸੀ ਇਲਾਜ ਹੈ, ਜਿਹੜਾ ਉਦੋਂ ਕੀਤਾ ਜਾਂਦਾ ਹੈ, ਜਦੋਂ ਕਿਸੇ ਦਾ ਸਾਹ ਜਾਂ ਦਿਲ ਦੀ ਧੜਕਣ ਰੁਕ ਜਾਂਦੀ ਹੈ।
ਉਦਾਹਰਣ ਲਈ ਜਦੋਂ ਕਿਸੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਤਾਂ ਸੀ.ਪੀ.ਆਰ. ਤਕਨੀਕ ਉਸ ਦੀ ਜਾਨ ਬਚਾਉਣ ਵਿਚ ਮਦਦ ਕਰਦੀ ਹੈ। ਡਾ. ਸ਼ੁਭਮ ਵਿਰਦੀ ਵੱਲੋਂ ਔਰਤ ਦੀ ਜਾਨ ਬਚਾਉਣ ਲਈ ਕੀਤੀ ਗਈ ਇਸ ਕੋਸ਼ਿਸ਼ ਦੀ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਬਹੁਤ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ- ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਮਾਮਲੇ 'ਚੇ ਨਵਾਂ ਮੋੜ, ਸਾਹਮਣੇ ਆਇਆ 'Love' ਕੁਨੈਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e