ਬੈਂਕ ਕਰਮਚਾਰੀਆਂ ਦੀ ਨਹਿਰ ’ਚ ਡਿੱਗੀ ਕਾਰ, 3 ਪਾਣੀ ਦੇ ਵਹਾਅ ’ਚ ਰੁੜ੍ਹੇ

Sunday, Apr 30, 2023 - 10:54 PM (IST)

ਸੁਜਾਨਪੁਰ/ਪਠਾਨਕੋਟ (ਜੋਤੀ, ਆਦਿਤਿਆ)-ਅੱਜ ਦੇਰ ਸ਼ਾਮ ਮਾਧੋਪੁਰ ਹੈੱਡਵਰਕਸ ਤੋਂ ਨਿਕਲਣ ਵਾਲੀ ਯੂ. ਬੀ. ਡੀ. ਸੀ. ਪਾਵਰ ਹਾਊਸ ਨਹਿਰ ’ਚ ਪੀ. ਐੱਨ. ਬੀ. ਬੈਂਕ ਦੀ ਸ਼ਾਖ਼ਾ ਪਠਾਨਕੋਟ ਦੇ 5 ਕਰਮਚਾਰੀਆਂ ਦੇ ਰੁੜ੍ਹਨ ਦਾ ਸਮਾਚਾਰ ਮਿਲਿਆ ਹੈ, ਜਿਨ੍ਹਾਂ ’ਚੋਂ 2 ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ, ਜਦਕਿ ਗੱਡੀ ਸਮੇਤ 3 ਲਾਪਤਾ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪ੍ਰਗਟਾਇਆ ਦੁੱਖ

PunjabKesari

ਹਾਦਸੇ ਦੀ ਸੂਚਨਾ ਮਿਲਦੇ ਹੀ ਹਾਈਵੇ ਪੈਟਰੋਲਿੰਗ ਪੁਲਸ ਤੇ ਡੀ. ਐੱਸ. ਪੀ. ਧਾਰਕਲਾਂ ਰਜਿੰਦਰ ਮਿਨਹਾਸ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਹਿਰ ਦਾ ਪਾਣੀ ਬੰਦ ਕਰਨ ਸਬੰਧੀ ਸੂਚਿਤ ਕੀਤਾ। ਵਰਣਨਯੋਗ ਹੈ ਕਿ ਜਦ ਉਕਤ ਨੌਜਵਾਨਾਂ ਦੀ ਗੱਡੀ ਨਹਿਰ ’ਚ ਡਿੱਗੀ, ਉਸ ਸਮੇਂ ਨਹਿਰ ਵਿਚ ਪਾਣੀ ਪੂਰੇ ਜ਼ੋਰਾਂ ’ਤੇ ਸੀ, ਜਿਸ ਕਾਰਨ 3 ਨੌਜਵਾਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

ਇਹ ਖ਼ਬਰ ਵੀ ਪੜ੍ਹੋ : ਗਿਆਸਪੁਰਾ ਗੈਸ ਲੀਕ : ਵਿਸ਼ੇਸ਼ DGP ਸ਼ੁਕਲਾ ਨੇ ਲੁਧਿਆਣਾ ’ਚ ਸਥਿਤੀ ਦਾ ਲਿਆ ਜਾਇਜ਼ਾ, ਕਹੀ ਵੱਡੀ ਗੱਲ

ਇਸ ਸਬੰਧੀ ਸੁਜਾਨਪੁਰ ਪੁਲਸ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਨਹਿਰ ਤੋਂ ਸੁਰੱਖਿਅਤ ਕੱਢੇ ਨੌਜਵਾਨਾਂ ਦੀ ਪਛਾਣ ਪ੍ਰਿੰਸ ਰਾਜ ਪੁੱਤਰ ਹਰੇਕ੍ਰਿਸ਼ਨ ਵਾਸੀ ਬਿਹਾਰ ਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਵਜੋਂ ਹੋਈ, ਜਦਕਿ ਨਹਿਰ ’ਚ ਰੁੜ੍ਹੇ ਹੋਰ ਨੌਜਵਾਨਾਂ ’ਚ ਅਸ਼ੋਕ ਕੁਮਾਰ ਪੁੱਤਰ ਪ੍ਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ, ਵਿਸ਼ਾਲ ਅਤੇ ਅਜੇ ਬਬਲੂ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਅੱਜ ਬੈਂਕ ਵਿਚ ਛੁੱਟੀ ਕਾਰਨ ਇਸ ਪਾਸੇ ਘੁੰਮਣ ਲਈ ਆਏ ਸੀ ਕਿ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਨਾਲ ਗੱਡੀ ਨਹਿਰ ’ਚ ਡਿੱਗ ਗਈ।

PunjabKesari

ਡੀ. ਐੱਸ. ਪੀ. ਮਿਨਹਾਸ ਨੇ ਦੱਸਿਆ ਕਿ ਪੁਲਸ ਵੱਲੋਂ ਜਿਥੇ ਪਾਣੀ ਬੰਦ ਕਰਵਾਉਣ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਉਥੇ ਨੌਜਵਾਨਾਂ ਨੂੰ ਨਹਿਰ ਤੋਂ ਕੱਢਣ ਲਈ ਐੱਨ. ਡੀ. ਆਰ. ਐੱਫ. ਦੀ ਟੀਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਘਟਨਾ ਸਥਾਨ ’ਤੇ ਗਏ ਹਨ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।


Manoj

Content Editor

Related News