ਪਟਿਆਲਾ ਸ਼ਹਿਰ 'ਚ ਕਾਰ ਨੇ ਪਾਇਆ ਗਾਹ, ਹਰ ਇਕ ਨੂੰ ਮੁੰਡੇ ਨੇ ਦਿੱਤਾ ਥੱਲੇ, ਲੋਕ ਮਾਰਦੇ ਰਹੇ ਚੀਕਾਂ

Tuesday, Jul 02, 2024 - 06:32 PM (IST)

ਪਟਿਆਲਾ ਸ਼ਹਿਰ 'ਚ ਕਾਰ ਨੇ ਪਾਇਆ ਗਾਹ, ਹਰ ਇਕ ਨੂੰ ਮੁੰਡੇ ਨੇ ਦਿੱਤਾ ਥੱਲੇ, ਲੋਕ ਮਾਰਦੇ ਰਹੇ ਚੀਕਾਂ

ਪਟਿਆਲਾ (ਕੰਵਲਜੀਤ) : ਪਟਿਆਲਾ ਦੀਆਂ ਸੜਕਾਂ 'ਤੇ ਇਕ ਹਰਿਆਣਾ ਨੰਬਰ ਗੱਡੀ ਚਾਲਕ ਨੇ ਤਬਾਹੀ ਮਚਾ ਦਿੱਤੀ। ਹਾਦਸਾ ਕਰਕੇ ਭੱਜੇ ਤੇਜ਼ ਰਫਤਾਰ ਨਾਲ ਗੱਡੀ ਚਾਲਕ ਨੇ ਸੜਕ 'ਤੇ ਕਾਰ ਨੂੰ ਇੰਨੀ ਰਫ਼ਤਾਰ ਨਾਲ ਭਜਾਇਆ ਕਿ ਜਿਸ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਨੂੰ ਹੀ ਦਰੜਦਾ ਗਿਆ। ਕਈ ਲੋਕ ਗੱਡੀ ਦੇ ਹੇਠਾਂ ਆ ਕੇ ਜ਼ਖਮੀ ਹੋ ਗਏ। ਹਾਲਾਂਕਿ ਵੱਖ-ਵੱਖ ਚੌਂਕਾਂ ਵਿਚ ਲੋਕਾਂ ਨੇ ਇਸ ਗੱਡੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਚਾਲਕ ਨੇ ਲੋਕਾਂ ਦੇ ਉੱਪਰ ਗੱਡੀ ਚੜ੍ਹਾ ਦਿੱਤੀ ਅਤੇ ਤੇਜ਼ੀ ਨਾਲ ਭਜਾਉਂਦਾ ਗਿਆ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਨਾਕੇ 'ਤੇ ਪੈ ਗਿਆ ਭੜਥੂ, ਐੱਸ. ਐੱਚ. ਓ. ਨੇ ਕੁੱਟ ਸੁੱਟਿਆ ਏ. ਐੱਸ. ਆਈ.

ਅਖੀਰ ਵਿਚ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਚੌਂਕ ਵਿਚ ਲੱਗੇ ਇਕ ਟਰੈਫਿਕ ਬੂਥ 'ਤੇ ਗੱਡੀ ਚਾਲਕ ਨੂੰ ਕਾਬੂ ਕਰ ਲਿਆ ਗਿਆ। ਇਸ ਗੱਡੀ ਵਿਚ 3 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿਚੋਂ 1 ਫਰਾਰ ਹੋ ਗਿਆ ਜਦਕਿ 2 ਨੂੰ ਕਾਬੂ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ 'ਆਪ' 'ਚ ਸ਼ਾਮਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News