ਕਾਰ ਖੰਭੇ ''ਚ ਵੱਜੀ, 1 ਜ਼ਖ਼ਮੀ
Saturday, Nov 25, 2017 - 08:17 AM (IST)

ਜੈਤੋ (ਜਿੰਦਲ) - ਅੱਜ ਸਵੇਰੇ ਇਕ ਕਾਰ ਬਠਿੰਡਾ ਤੋਂ ਪਿੰਡ ਜੀਦਾ ਵੱਲ ਜਾ ਰਹੀ ਸੀ ਕਿ ਧਾਗਾ ਮਿੱਲ ਦੇ ਨਜ਼ਦੀਕ ਇਕ ਅਣਪਛਾਤਾ ਵ੍ਹੀਕਲ ਕਾਰ ਨੂੰ ਓਵਰਟੇਕ ਕਰਦਿਆਂ ਫ਼ੇਟ ਮਾਰ ਕੇ ਅੱਗੇ ਚਲਾ ਗਿਆ, ਜਿਸ ਕਾਰਨ ਕਾਰ ਸੜਕ ਦੇ ਕੰਢੇ 'ਤੇ ਲੱਗੇ ਹੋਏ ਬਿਜਲੀ ਦੇ ਖੰਭੇ ਨਾਲ ਟਕਰਾਅ ਕੇ ਮਿੱਟੀ ਦੇ ਢੇਰ 'ਤੇ ਡਿੱਗ ਗਈ, ਜਿਸ ਕਾਰਨ ਕਾਰ ਚਾਲਕ ਵਿੱਕੀ (30) ਪੁੱਤਰ ਗੋਪੀ ਰਾਮ ਵਾਸੀ ਬਠਿੰਡਾ ਗੰਭੀਰ ਜ਼ਖਮੀ ਹੋ ਗਿਆ। ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲੈਂਸ ਸੇਵਾ 108 ਦੇ ਈ. ਐੱਮ. ਟੀ. ਗੁਰਪ੍ਰੀਤ ਸਿੰਘ ਤੇ ਪਾਇਲਟ ਰਾਜਵਿੰਦਰ ਸਿੰਘ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਤੇ ਜ਼ਖ਼ਮੀ ਹਾਲਤ 'ਚ ਪਏ ਵਿੱਕੀ ਨੂੰ ਸਿਵਲ ਹਸਪਤਾਲ ਗੋਨੇਆਣਾ ਵਿਖੇ ਪਹੁੰਚਾਇਆ ਤੇ ਉਸ ਦਾ ਇਲਾਜ ਕਰਵਾਇਆ।