ਪਟਿਆਲਾ ਦੀ ਮੇਨ ਰੋਡ 'ਤੇ ਡਿੱਗਿਆ ਵੱਡਾ ਦਰਖ਼ਤ, ਈ-ਰਿਕਸ਼ਾ ਚਾਲਕ ਗੰਭੀਰ ਜ਼ਖ਼ਮੀ, ਬਿਜਲੀ ਸਪਲਾਈ ਵੀ ਹੋਈ ਠੱਪ
Saturday, Aug 16, 2025 - 11:59 AM (IST)

ਪਟਿਆਲਾ (ਬਲਜਿੰਦਰ)- ਪਟਿਆਲਾ ਦੀ ਬਾਰਾਂਦਰੀ 'ਚ ਅੱਜ ਸਵੇਰ ਇਕ ਵੱਡਾ ਦਰਖਤ ਅਚਾਨਕ ਮੇਨ ਰੋਡ 'ਤੇ ਡਿੱਗ ਪਿਆ, ਜਿਸ ਨਾਲ ਥੱਲੋਂ ਜਾ ਰਿਹਾ ਇੱਕ ਈ-ਰਿਕਸ਼ਾ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਇਹ ਦਰਖਤ ਕਾਫੀ ਜ਼ਿਆਦਾ ਪੁਰਾਣਾ ਸੀ ਤੇ ਕਾਫੀ ਵੱਡਾ ਸੀ ਜਿਸ ਨਾਲ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਕਲਯੁੱਗੀ ਪੁੱਤ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ
ਬਿਜਲੀ ਸਪਲਾਈ ਲਾਈਨ 'ਤੇ ਦਰਖਤ ਡਿੱਗਣ ਕਾਰਨ ਸਾਰੀ ਸਪਲਾਈ ਲਾਈਨ ਕੱਟੀ ਗਈ । ਇੱਥੇ ਦੱਸਣ ਯੋਗ ਹੈ ਕਿ ਇਹ ਕਾਫੀ ਚੱਲਣ ਵਾਲੀ ਰੋਡ ਹੈ ਪਰ ਇੱਕ ਪਾਸੇ ਫਾਟਕ ਲੱਗਿਆ ਹੋਣ ਕਾਰਨ ਜਦੋਂ ਦਰਖਤ ਡਿੱਗਿਆ ਉਦੋਂ ਆਵਾਜਾਈ ਘੱਟ ਸੀ ਜਿਸ ਕਾਰਨ ਨੁਕਸਾਨ ਤੋਂ ਬਚਾ ਹੋ ਗਿਆ।
ਇਹ ਵੀ ਪੜ੍ਹੋ- Punjab Dear Rakhi Bumper 2025 : ਕਿਸ ਦੀ ਝੋਲੀ ਪਵੇਗਾ ਕਰੋੜਾਂ ਦਾ ਇਨਾਮ, ਜਲਦ ਹੋਣ ਜਾ ਰਿਹਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8