ਲੜਕੀ ਦੀ ਚੇਨ ਖੋਹਣ ਵਾਲਿਅਾਂ ਖਿਲਾਫ ਕੇਸ ਦਰਜ

Thursday, Aug 30, 2018 - 05:35 AM (IST)

ਲੜਕੀ ਦੀ ਚੇਨ ਖੋਹਣ ਵਾਲਿਅਾਂ ਖਿਲਾਫ ਕੇਸ ਦਰਜ

ਫਗਵਾੜਾ,  (ਹਰਜੋਤ)-  ਕੱਲ  ਇਥੇ ਲੜਕੀ ਦੀ ਚੇਨ ਖੋਹ ਕੇ ਦੋਵੇਂ ਲੁਟੇਰੇ  ਲੜਕੀ ਵੱਲੋਂ ਬਹਾਦਰੀ ਨਾਲ ਕਾਬੂ ਕਰ ਕੇ  ਸਿਟੀ ਪੁਲਸ ਦੇ ਹਵਾਲੇ ਕਰਨ ਉਪਰੰਤ ਸਿਟੀ ਪੁਲਸ ਨੇ ਦੋ ਲੁਟੇਰਿਆਂ ਖਿਲਾਫ਼ ਧਾਰਾ  379-ਬੀ, 34 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਸ਼ਾਦੀ ਲਾਲ ਕੈਲੇ  ਪੁੱਤਰ ਦੌਲਤ ਰਾਮ ਵਾਸੀ 283, ਗੁਰੂ ਨਾਨਕਪੁਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ  ਦੱਸਿਆ ਕਿ ਉਸ ਦੀ ਲੜਕੀ ਕਿਰਨ ਦੀ ਹਰਗੋਬਿੰਦ ਨਗਰ ਲਾਗਿਓਂ ਉਕਤ ਲੁਟੇਰੇ ਸੋਨੇ ਦੀ ਚੇਨੀ  ਲਾਹ ਕੇ ਫ਼ਰਾਰ ਹੋ ਗਏ ਸਨ ਅਤੇ ਲੜਕੀ ਨੇ ਇਨ੍ਹਾਂ ਦਾ ਪਿੱਛਾ ਕਰ ਕੇ ਇਕ ਦੋਸ਼ੀ ਨੂੰ ਕਾਬੂ  ਕਰ ਲਿਆ ਸੀ। 
ਐੱਸ. ਐੱਚ. ਓ. ਜਤਿੰਦਰਜੀਤ ਸਿੰਘ ਤੇ ਥਾਣੇਦਾਰ ਸੁਖਵਿੰਦਰ ਸਿੰਘ  ਨੇ ਦੱਸਿਆ ਕਿ ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਅਮਰੀਕ ਸਿੰਘ ਪੁੱਤਰ ਬੀਰੂ ਰਾਮ ਵਾਸੀ  ਮੁਹੱਲਾ ਬਾਜ਼ੀਗਰ ਹੁਸ਼ਿਆਰਪੁਰ ਰੋਡ ਰਾਮਾਮੰਡੀ, ਸ਼ਿਸ਼ਟਰਾਮ ਵਾਸੀ ਰਾਮਾਮੰਡੀ ਜਲੰਧਰ ਵਜੋਂ  ਹੋਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ  ਹੈ ਅਤੇ ਖੋਹੀ ਹੋਈ ਚੇਨੀ ਵੀ ਬਰਾਮਦ ਕਰ ਲਈ ਹੈ। ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ 'ਚ  ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਇਨ੍ਹਾਂ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਹੈ।
 


Related News