ਖੇਤੀ ਹਾਦਸਿਆਂ ਦੇ 8 ਪੀੜਤ ਪਰਿਵਾਰਾਂ ਨੂੰ 10 ਲੱਖ 90 ਹਜ਼ਾਰ ਦੇ ਚੈੱਕ ਵੰਡੇ

Tuesday, Aug 08, 2017 - 12:49 PM (IST)

ਫਰੀਦਕੋਟ (ਜਗਤਾਰ) - ਕੈਪਟਨ ਸਰਕਾਰ ਵਲੋਂ ਕਿਸੇ ਵੀ ਹਾਦਸੇ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਫਰੀਦਕੋਟ ਦੇ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ  ਵੱਲੋਂ ਦਫ਼ਤਰ ਸਕੱਤਰ ਮਾਰਕਿਟ ਕਮੇਟੀ ਵਿਖੇ ਖੇਤੀ ਹਾਦਸਿਆਂ ਦੇ 8 ਪੀੜਤ ਪਰਿਵਾਰਾਂ ਨੂੰ 10 ਲੱਖ 90 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਇਸਦੇ ਨਾਲ ਹੀ ਉਹਨਾਂ ਪੀੜਤ ਪਰਿਵਾਰਾਂ ਅਤੇ ਆਮ ਲੋਕਾਂ ਨਾਲ ਮੁਲਾਕਾਤ ਕਰਕੇ ਉਨਾ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਅਤੇ ਨਾਲ ਫਰੀਦਕੋਟ  ਵਾਸੀਆਂ ਦੀ  ਮੰਗ ਨੂੰ ਪੂਰਾ ਕਰਦਿਆਂ ਆਧੁਨਿਕ ਅੱਗ ਬੁਝਾਊੂ ਵਾਹਨ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਚਾਬੀਆਂ ਸੌਂਪ ਕੇ ਫਰੀਦਕੋਟ ਵਾਸੀਆਂ ਨੂੰ ਗੱਡੀ ਸਮਰਪਿਤ ਕੀਤੀ, ਜਿਸ ਨਾਲ ਅੱਗ ਬੁਝਾਉਣ ਵਾਲੇ ਅਮਲੇ ਨੂੰ ਘਟਨਾ ਵਾਲੀ ਥਾ ਤੇ ਸਮੇਂ ਸਿਰ ਪੁੱਜਣ 'ਚ ਮਦਣ ਮਿਲੇਗੀ। 
ਇਸ ਮੌਕੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੋ ਲੋਕ ਮਿਹਨਤ ਕਰਦਿਆਂ ਜਹਾਨ ਛੱਡ ਗਏ ਹਨ ਪਰਿਵਾਰਕ ਮੈਂਬਰ ਦੀ ਕਮੀ ਪੂਰੀ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਸਰੀਰਕ ਅੰਗਾਂ ਦੀ ਭਰਪਾਈ ਕਰ ਸਕਦੇ ਹਨ ਪਰ ਸਰਕਾਰ ਵੱਲੋਂ ਭੇਜੀ ਗਈ ਇਸ ਰਾਸ਼ੀ ਨਾਲ ਕੁਝ ਹੱਦ ਤੱਕ ਉਨ੍ਹਾਂ ਨੂੰ ਆਰਥਿਕ ਤੌਰ ਤੇ ਰਾਹਤ ਪ੍ਰਦਾਨ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਖੇਤੀ ਹਾਦਸਿਆਂ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੀ ਵੰਡੇ ਗਏ ਹਨ, ਜੋ ਕਿ ਕਰੀਬ 10 ਲੱਖ 90 ਹਜ਼ਾਰ ਰਾਸ਼ੀ ਦੇ ਹਨ। ਇਨ੍ਹਾਂ 'ਚੋਂ ਪੰਜ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਅਤੇ ਬਾਕੀ ਦੋ ਜ਼ਖਮੀਆਂ ਨੂੰ 40 ਹਜ਼ਾਰ ਪ੍ਰਤੀ ਵਿਅਕਤੀ ਅਤੇ ਇਕ ਟੋਕੇ ਵਾਲੀ ਮਸ਼ੀਨ 'ਚ ਖੱਬੇ ਹੱਥ ਦਾ ਅੰਗੂਠਾ ਕੱਟਿਆ ਗਿਆ ਨੂੰ 10 ਹਜ਼ਾਰ ਰੁਪਏ ਦੇ ਚੈੱਕ ਦਿੱਤੇ ਗਏ ਅਤੇ ਦੱਸਿਆ ਕਿ ਇਸ ਗੱਡੀ ਦੀ ਕੀਮਤ 25 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਵਾਸੀਆਂ ਦੀ ਮੰਗ ਤੇ ਇਕ ਆਧੁਨਿਕ ਅੱਗ ਬੁਝਾਊੂ ਵਾਹਨ ਨਗਰ ਕੌਂਸਲ ਅਫਸਰ ਨੂੰ ਚਾਬੀਆਂ ਸੌਂਪ ਕੇ ਫਰੀਦਕੋਟ ਵਾਸੀਆਂ ਨੂੰ ਗੱਡੀ ਸਮਰਪਿਤ ਕੀਤੀ ਹੈ ਜਿਸ ਨਾਲ ਅੱਗ ਬੁਝਾਉਣ ਦੀਆਂ ਘਟਨਾ ਵਾਲੀ ਥਾਂ ਤੇ ਸਮੇਂ ਸਿਰ ਪੁੱਜਣ 'ਚ ਮਦਦ ਮਿਲੇਗੀ।


Related News