ਕੈਪਟਨ ਵਲੋਂ ਦਸਮ ਪਿਤਾ ਦੇ ਬਲੀਦਾਨ ''ਤੇ ''ਸ਼ਹੀਦੀ ਪੰਦਰਵਾੜਾ'' ਮਨਾਉਣ ਦਾ ਐਲਾਨ

12/16/2019 8:48:32 AM

ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਬਲੀਦਾਨ ਦੀ ਯਾਦ 'ਚ 16 ਤੋਂ 30 ਦਸੰਬਰ ਤੱਕ 'ਸ਼ਹੀਦੀ ਪੰਦਰਵਾੜਾ' ਦੇ ਰੂਪ 'ਚ ਮਨਾਇਆ ਜਾਵੇਗਾ। ਕੈਪਟਨ ਨੇ ਲੋਕਾਂ ਨੂੰ 'ਸ਼ਹੀਦੀ ੁਪੰਦਰਵਾੜਾ' ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਰਧਾਂਜਲੀ ਦੇ ਰੂਪ 'ਚ ਮਨਾਉਣ ਅਤੇ ਮਹਾਨ ਬਲੀਦਾਨ ਦਾ ਸੰਦੇਸ਼ ਵਿਸ਼ਵ ਭਰ 'ਚ ਫੈਲਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਮਾਤਾ, ਮਾਤਾ ਗੁਜਰੀ ਜੀ ਅਤੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ 300 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ ਪਰ ਉਨ੍ਹਾਂ ਦਾ ਬਲੀਦਾਨ ਵਿਸ਼ਵ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪ੍ਰਕਾਸ਼ ਥੰਭ ਬਣਿਆ ਹੋਇਆ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 'ਪੋਹ' ਮਹੀਨੇ ਦੌਰਾਨ ਵੈਰਾਗਮਈ ਅਤੇ ਪਵਿੱਤਰ ਮੌਕੇ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਸ਼ਹਾਦਤ ਦੇਣ ਵਾਲੀਆਂ ਮਹਾਨ ਰੂਹਾਂ ਦੇ ਪ੍ਰਤੀ ਸੋਗ ਨੂੰ ਸਮਰਪਿਤ ਹੈ। ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਸੈਮੀਨਾਰ, ਵਿਚਾਰ-ਵਟਾਂਦਰਾ ਅਤੇ ਪ੍ਰਦਰਸ਼ਨੀਆਂ ਸਮੇਤ ਵੱਖ-ਵੱਖ ਪ੍ਰੋਗਰਾਮ ਕਰਵਾਏਗੀ।


Babita

Content Editor

Related News