ਇਤਿਹਾਸਕ ਸਾਮਾਨ ਵਾਪਸ ਕਰਨ ਲਈ ਕੈਪਟਨ ਨੇ ਲਿਖਿਆ ਰਾਜਨਾਥ ਨੂੰ ਪੱਤਰ

Wednesday, Mar 06, 2019 - 06:54 PM (IST)

ਇਤਿਹਾਸਕ ਸਾਮਾਨ ਵਾਪਸ ਕਰਨ ਲਈ ਕੈਪਟਨ ਨੇ ਲਿਖਿਆ ਰਾਜਨਾਥ ਨੂੰ ਪੱਤਰ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖ ਸਿੱਖ ਕੌਮ ਨਾਲ ਸੰਬੰਧਤ ਇਤਿਹਾਸਕ ਸਾਮਾਨ ਤੇ ਦਸਤਾਵੇਜ਼ ਵਾਪਸ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵਨੀਤ ਠੁਕਰਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਲਾਈਬਰੇਰੀ 'ਚੋਂ ਲਿਆ ਗਿਆ ਸਿੱਖ ਇਤਿਹਾਸ ਵਾਪਸ ਕਰਨ ਲਈ ਪੱਤਰ ਲਿਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਹੈ ਕਿ 1984 ਵਿਚ ਕਾਰਵਾਈ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਲਾਈਬਰੇਰੀ 'ਚੋਂ ਸਿੱਖ ਇਤਿਹਾਸ ਨਾਲ ਸੰਬੰਧਤ ਜ਼ਰੂਰੀ ਸਮਾਨ ਹਟਾਏ ਗਏ ਸਨ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਸਿੱਖ ਕੌਮ ਨਾਲ ਸਬੰਧਤ ਇਤਿਹਾਸਕ ਸਮਾਨ ਵਾਪਸ ਕਰਨ ਲਈ ਲਿਖਿਆ ਹੈ।


author

Gurminder Singh

Content Editor

Related News