ਰਾਜੀਵ ਤਾਂ 40 ''ਚ ਬਣੇ ਸਨ ਪੀ. ਐੱਮ. ਪਰ ਸੁਖਬੀਰ 57 ''ਚ ਵੀ ਨਾ ਬਣ ਸਕੇ ਸੀ. ਐੱਮ.

Wednesday, Aug 21, 2019 - 04:11 PM (IST)

ਰਾਜੀਵ ਤਾਂ 40 ''ਚ ਬਣੇ ਸਨ ਪੀ. ਐੱਮ. ਪਰ ਸੁਖਬੀਰ 57 ''ਚ ਵੀ ਨਾ ਬਣ ਸਕੇ ਸੀ. ਐੱਮ.

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਪ੍ਰਧਾਨ ਸਵ. ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਢੁੱਕਵੀਆਂ ਟਿੱਪਣੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਆਪਣਾ ਸਿਆਸੀ ਹਮਲਾ ਹੋਰ ਤੇਜ਼ ਕਰ ਦਿੱਤਾ। ਪਿਛਲੇ 3 ਦਿਨ ਤੋਂ ਕੈਪਟਨ ਲਗਾਤਾਰ ਟਵੀਟ ਕਰ ਕੇ ਅਕਾਲੀ ਦਲ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ 1984 ਦੇ ਦਿੱਲੀ ਦੰਗਿਆਂ 'ਚ ਸਵ. ਰਾਜੀਵ ਗਾਂਧੀ ਦੀ ਸ਼ਮੂਲੀਅਤ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਸੀ। ਮੁੱਖ ਮੰਤਰੀ ਨੇ ਇਕ ਹੋਰ ਟਵੀਟ ਰਾਹੀਂ ਕਿਹਾ ਕਿ ਅਚਾਨਕ ਰਾਜੀਵ ਗਾਂਧੀ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੀ ਬਿਆਨਬਾਜ਼ੀ ਨਿਖੇਧੀਯੋਗ ਹੈ। ਇਹ ਬਿਆਨਬਾਜ਼ੀ ਇਸ ਲਈ ਵੀ ਹੋ ਸਕਦੀ ਹੈ ਕਿਉਂਕਿ ਅਕਾਲੀ ਲੀਡਰਸ਼ਿਪ ਸਵ. ਰਾਜੀਵ ਗਾਂਧੀ ਨਾਲ ਈਰਖਾ ਕਰਦਾ ਹੈ।

PunjabKesariਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਂਝ ਵੀ ਸਵ. ਰਾਜੀਵ ਗਾਂਧੀ 40 ਸਾਲ ਦੀ ਉਮਰ 'ਚ ਹੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 57 ਸਾਲ ਦੀ ਉਮਰ 'ਚ ਵੀ ਪੰਜਾਬ ਦੇ ਮੁੱਖ ਮੰਤਰੀ ਤਕ ਨਹੀਂ ਬਣ ਸਕੇ। ਇਸ ਤੋਂ ਪਤਾ ਲੱਗਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਕਿਉਂ ਸਵ. ਰਾਜੀਵ ਗਾਂਧੀ ਨਾਲ ਈਰਖਾ ਕਰਦੀ ਹੈ। ਉਨ੍ਹਾਂ ਕਿਹਾ ਕਿ ਰਾਜੀਵ ਦਾ ਨਾਂ ਕਦੇ ਵੀ ਦਿੱਲੀ ਦੰੰਗਿਆਂ 'ਚ ਨਹੀਂ ਆਇਆ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ। ਹੁਣ ਵੀ ਲੋਕ ਸਭਾ ਦੀਆਂ ਚੋਣਾਂ 'ਚ ਹਾਰ ਦਾ ਮੂੰਹ ਦੇਖਣ ਪਿੱਛੋਂ ਅਕਾਲੀ ਦਲ ਵਲੋਂ ਰਾਜੀਵ ਗਾਂਧੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਪਟਨ ਨੇ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ 75ਵੇਂ ਜਨਮ ਦਿਨ 'ਤੇ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਹਮੇਸ਼ਾਂ ਉਨ੍ਹਾਂ ਦੇ ਦਿਲ 'ਚ ਵੱਸਦੇ ਰਹਿਣਗੇ । ਦੇਸ਼ ਦੇ ਨਿਰਮਾਣ 'ਚ ਰਾਜੀਵ ਗਾਂਧੀ ਦੀ ਭੂਮਿਕਾ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ ਅਤੇ ਉਨ੍ਹਾਂ ਦੀ ਕਮੀ ਮਹਿਸੂਸ ਹੁੰਦੀ ਰਹੇਗੀ।


author

Anuradha

Content Editor

Related News