ਪੰਜਾਬੀਆਂ ਨੂੰ ਉਕਸਾਉਣ ''ਤੇ ਕੈਪਟਨ ਦਾ ਪਾਕਿ ਮੰਤਰੀ ਨੂੰ ਮੂੰਹ ਤੋੜ ਜਵਾਬ
Tuesday, Aug 13, 2019 - 08:14 PM (IST)
 
            
            ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿ ਮੰਤਰੀ ਚੌਧਰੀ ਫਵਾਦ ਹੁਸੈਨ ਵਲੋਂ ਪੰਜਾਬੀਆਂ ਨੂੰ ਉਕਸਾਉਣ 'ਤੇ ਮੂੰਹ ਤੋੜ ਜਵਾਬ ਦਿੱਤਾ ਹੈ। ਕੈਪਟਨ ਨੇ ਹੁਸੈਨ ਦੇ ਟਵੀਟ ਦਾ ਜਵਾਬ ਦਿੰਦਿਆਂ ਲਿਖਿਆ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਨਾ ਬੰਦ ਕਰੋ ਤੇ ਮੈ ਤੁਹਾਨੂੰ ਦੱਸ ਦਵਾਂ ਕਿ ਭਾਰਤੀ ਫੌਜ ਤੁਹਾਡੀ ਫੌਜ ਦੇ ਉਲਟ ਅਨੁਸ਼ਾਸਿਤ ਤੇ ਰਾਸ਼ਟਰਵਾਦੀ ਹੈ। ਤੁਹਾਡਾ ਭੜਕਾਊ ਬਿਆਨ ਕੰਮ ਨਹੀਂ ਕਰੇਗਾ ਤੇ ਨਾ ਹੀ ਸਾਡੀ ਫੌਜ ਦੇ ਜਵਾਨ ਤੁਹਾਡੀਆਂ ਵਿਵਾਦਵਾਦੀ ਗੱਲਾਂ 'ਚ ਆਉਣਗੇ।

ਜ਼ਿਕਰਯੋਗ ਹੈ ਕਿ ਅੱਜ ਫਵਦ ਹੁਸੈਨ ਨੇ ਟਵੀਟ ਕੀਤਾ ਕਿ ਮੈਂ ਇੰਡੀਅਨ ਆਰਮੀ ਵਿਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਦੇ ਮਜ਼ਲੂਮ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮ ਦੇ ਖਿਲਾਫ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ!!

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            