ਇਸ ਸਕੂਲ ਦੀ ਬਦਲੇਗੀ ਨੁਹਾਰ, ਕੈਪਟਨ ਨੇ ਦਿੱਤਾ ਹੁਕਮ

Wednesday, Aug 28, 2019 - 09:28 PM (IST)

ਇਸ ਸਕੂਲ ਦੀ ਬਦਲੇਗੀ ਨੁਹਾਰ, ਕੈਪਟਨ ਨੇ ਦਿੱਤਾ ਹੁਕਮ

ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਠਿੰਡਾ ਦੇ ਇਕ ਸਕੂਲ ਦੀ ਤਰਸਯੋਗ ਹਾਲਤ ਨੂੰ ਦੇਖਦੇ ਹੋਏ, ਉਸ ਦੀ ਨੁਹਾਰ ਬਦਲਣ ਦੇ ਹੁਕਮ ਦਿੱਤੇ ਹਨ। ਕੈਪਟਨ ਨੇ ਆਪਣੇ ਟਵੀਟਰ ਅਕਾਊਂਟ ’ਤੇ ਟਵੀਟ ਕਰਦੇ ਹੋਏ ਲਿਖਿਆ ਕਿ ਮੈਂ ਸਕੂਲ ਸਿੱਖਿਆ ਵਿਭਾਗ ਦੇ ਸੈਕਟਰੀ ਨੂੰ ਤੁਰੰਤ ਸੁਧਾਰਾਤਮਕ ਕਾਰਵਾਈ ਕਰਨ ਤੇ ਮੈਨੂੰ ਉਸ ਦੀ ਰਿਪੋਰਟ ਭੇਜਣ ਲਈ ਕਿਹਾ ਹੈ। ਇਹ ਯਕੀਨੀ ਬਣਾਏਗਾ ਕਿ ਬੱਚਿਆਂ ਦੀ ਪੜਾਈ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਹੋਵੇ। ਜ਼ਿਕਰਯੋਗ ਹੈ ਕਿ ਕੰਵਲਜੀਤ ਸਿੰਘ ਨਾਮ ਦੇ ਵਿਅਕਤੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਦੇ ਹੋਏ ਜੈਦਾਂ ਤਹਿਸੀਲ ਮੋਰ ਬਠਿੰਡਾ ਸਕੂਲ ਦੀ ਤਰਸਯੋਗ ਹਾਲਤ ਬਾਰੇ ਕੁੱਝ ਤਸਵੀਰਾਂ ਸ਼ੇਅਰ ਕਰਕੇ ਜਾਣੂ ਕਰਵਾਇਆ।

 ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਸਕੂਲ ਦਾ ਕੋਈ ਵੀ ਕਮਰਾ ਸੁਰੱਖਿਅਤ ਨਹੀਂ ਹੈ। ਕ੍ਰਿਪਾ ਕਰਕੇ ਇਸ ਲਈ ਗ੍ਰਾਂਟ ਜਾਰੀ ਕੀਤੀ ਜਾਵੇ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਜਵਾਬ ਦਿੰਦੇ ਹੋਏ ਟਵੀਟ ਕਰਕੇ ਸਕੂਲ ਦੀ ਨੁਹਾਰ ਬਦਲਣ ਲਈ ਡਿਪਾਰਟਮੈਂਟ ਆਫ ਸਕੂਲ ਐਜੁਕੇਸ਼ਨ ਨੂੰ ਹੁਕਮ ਦਿੱਤੇ। 

 

Related News