ਕੈਪਟਨ ਦੀ ਫੇਰੀ ਰੱਦ ਹੋਣ 'ਤੇ ਕਾਂਗਰਸ ਦੀ ਕਾਂਨਫਰੰਸ ਰਹੀ ਫਲੌਪ

08/15/2018 6:19:07 PM

ਈਸੜੂ (ਬਿਪਨ/ਬੈਨੀਪਾਲ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਈਸੜੂ ਫੇਰੀ ਐਨ ਮੌਕੇ 'ਤੇ ਰੱਦ ਹੋ ਗਈ। ਉਨ੍ਹਾਂ ਇਥੇ ਸ਼ਹੀਦ ਕਰਨੈਲ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਸਨ। ਫੇਰੀ ਰੱਦ ਹੋਣ ਤੋਂ ਬਾਅਦ ਖੰਨਾ ਨੂੰ ਜ਼ਿਲਾ ਬਣਾਉਣ ਦੀ ਆਸ ਨੂੰ ਵੀ ਬੂਰ ਨਹੀਂ ਪਿਆ ਅਤੇ ਈਸੜੂ ਦੇ ਸਵਰਪੱਖੀ ਵਿਕਾਸ ਲਈ ਹੋਣ ਵਾਲੇ ਐਲਾਨ ਵੀ ਠੰਡੇ ਬਸਤੇ 'ਚ ਪੈ ਗਏ। ਕੈਪਟਨ ਦੀ ਫੇਰੀ ਰੱਦ ਹੋਣ ਨੂੰ ਲੈ ਕੇ ਹੁਣ ਇਲਾਕੇ ਦੇ ਲੋਕਾਂ 'ਚ ਇਹ ਚਰਚਾ ਜੋਰਾਂ 'ਤੇ ਹੈ ਕਿ ਰਾਜ ਪੱਧਰੀ ਸਮਾਗਮ 'ਤੇ ਹੋਇਆ ਲੱਖਾਂ ਰੁਪਏ ਦਾ ਖਰਚ ਕਿਉਂ ਕੀਤਾ ਗਿਆ ਜੇਕਰ ਮੁੱਖ ਮੰਤਰੀ ਨੇ ਇੱਥੇ ਆਉਣਾ ਹੀ ਨਹੀਂ ਸੀ।

ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਮਿਹਨਤ ਕਰਨ ਲੱਗੇ ਹੋਏ ਸਨ ਇਸ ਮੌਕੇ ਭਰਵਾਂ ਇਕੱਠ ਕਰਕੇ ਇਲਾਕੇ 'ਚ ਵਾਹਵਾ ਖੱਟੀ ਜਾ ਸਕੇ, ਜਿਸ ਪ੍ਰਤੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਸਾਰੀਆਂ ਤਿਆਰੀਆਂ ਦੇ ਬਾਵਜੂਦ ਮੌਕੇ 'ਤੇ ਕੈਪਟਨ ਦੀ ਈਸੜੂ ਫੇਰੀ ਰੱਦ ਹੋ ਗਈ। ਜਿਸ ਕਾਰਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਚਿਹਰੇ ਮੁਰਝਾ ਗਏ।


Related News