ਕੱਲ੍ਹ ਹੋਣ ਵਾਲੀ ਪੰਜਾਬ ਕੈਬਨਿਟ ਮੀਟਿੰਗ ਹੋਈ ਮੁਲਤਵੀ
Thursday, Feb 28, 2019 - 05:15 PM (IST)
ਜਲੰਧਰ/ਚੰਡੀਗੜ੍ਹ (ਮਨਮੋਹਨ)— ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਕੈਬਨਿਟ ਮੀਟਿੰਗ ਪਹਿਲਾਂ 28 ਫਰਵਰੀ ਨੂੰ ਰੱਖੀ ਗਈ ਸੀ, ਜੋਕਿ ਹੁਣ ਮੁਲਤਵੀ ਹੋਣ ਕਰਕੇ 5 ਮਾਰਚ ਨੂੰ ਕਰ ਦਿੱਤੀ ਗਈ ਹੈ।