ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ''ਤੇ ਕੀਤਾ ਜਾਵੇਗਾ ਪੂਰਾ : ਸਿੱਧੂ

Wednesday, Dec 27, 2017 - 04:53 AM (IST)

ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ''ਤੇ ਕੀਤਾ ਜਾਵੇਗਾ ਪੂਰਾ : ਸਿੱਧੂ

ਖੰਨਾ(ਸੁਖਵਿੰਦਰ ਕੌਰ)-ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੂਰਾ ਚਾਰਟ ਤਿਆਰ ਕਰ ਲਿਆ ਗਿਆ ਹੈ ਅਤੇ 2019 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਜੋ ਵਿਕਾਸ ਦੇ ਵਾਅਦੇ ਕੀਤੇ ਸਨ, ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਇਹ ਵਿਚਾਰ ਅੱਜ ਸਥਾਨਕ ਸਰਕਾਰਾਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਾ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਦੇਣਾ, ਸੀਵਰੇਜ ਦੇ ਪਾਣੀ ਦੀ ਨਿਕਾਸੀ, ਸਾਫ਼ ਸਫਾਈ ਕਰਨਾ, ਆਵਾਰਾ ਪਸ਼ੂਆਂ ਤੋਂ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਸਿਰ ਚੜ੍ਹੇ 3 ਲੱਖ ਕਰੋੜ ਦੇ ਕਰਜ਼ੇ ਕਾਰਨ ਹੀ ਸੂਬੇ ਦੇ ਖਜ਼ਾਨੇ ਦੀ ਸਥਿਤੀ ਡਾਵਾਂਡੋਲ ਹੋਈ ਹੈ ਪਰ ਸੂਬਾ ਸਰਕਾਰ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਨੂੰ ਇਕ-ਇਕ ਕਰਕੇ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ 'ਚ ਅਮਰੁਤ ਸਕੀਮ ਅਧੀਨ ਸਾਰੇ ਵਿਕਾਸੀ ਕੰਮ ਨੇਪਰੇ ਚਾੜ੍ਹ ਲਏ ਜਾਣਗੇ ਅਤੇ ਲਾਈਨੋਂ ਪਾਰ ਇਲਾਕੇ ਦੀਆਂ ਸੀਵਰੇਜ ਅਤੇ ਵਾਟਰ ਸਪਲਾਈ ਨਾਲ ਸੰਬੰਧਿਤ ਮੁਸ਼ਕਿਲਾਂ ਹਨ, ਉਹ ਜਲਦ ਹੀ ਹੱਲ ਹੋ ਜਾਣਗੀਆਂ। ਸਿੱਧੂ ਨੇ ਕਿਹਾ ਕਿ ਖੰਨਾ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਵਜੋਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੀ ਅਗਵਾਈ ਚ ਵਿਕਸਤ ਕੀਤਾ ਜਾਵੇਗਾ। ਇਸ ਮੌਕੇ ਹਲਕਾ ਵਿਧਾਇਕ ਗੁਰਕੀਰਤ ਸਿੰਘ, ਗੁਰਪੀ੍ਰਤ ਸਿੰਘ ਜੀ. ਪੀ. ਵਿਧਾਇਕ ਬੱਸੀ ਪਠਾਣਾਂ, ਰੁਪਿੰਦਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਹਰਦੇਵ ਰੋਸ਼ਾ, ਰਾਮ ਸਿੰਘ ਬਾਲੂ, ਰਾਜੀਵ ਰਾਏ ਮਹਿਤਾ, ਅਸ਼ੋਕ ਤਿਵਾੜੀ, ਸੁਸ਼ੀਲ ਕੁਮਾਰ ਸ਼ੀਲਾ, ਸ਼ਮਿੰਦਰ ਸਿੰਘ ਮਿੰਟੂ, ਡਾ. ਗੁਰਮੁਖ ਸਿੰਘ ਚਾਹਲ, ਸੁਦਰਸ਼ਨ ਪੱਪੀ, ਜਤਿੰਦਰ ਪਾਠਕ, ਤੇਜਿੰਦਰ ਸ਼ਰਮਾ, ਨਵਦੀਪ ਸ਼ਰਮਾ, ਮਦਨ ਲਾਲ ਸ਼ਰਮਾ, ਅਮਿੱਤ ਤਿਵਾੜੀ, ਬਲਦੇਵ ਕ੍ਰਿਸ਼ਨ ਬੱਤਰਾ ਆਦਿ ਹਾਜ਼ਰ ਸਨ।   


Related News