ਕੈਂਟਰ ਚਾਲਕ ਦੀ ਸੜਕ ਹਾਦਸੇ ''ਚ ਮੌਤ

Tuesday, Dec 12, 2017 - 01:09 AM (IST)

ਕੈਂਟਰ ਚਾਲਕ ਦੀ ਸੜਕ ਹਾਦਸੇ ''ਚ ਮੌਤ

ਰੂਪਨਗਰ, (ਵਿਜੇ)- ਰੂਪਨਗਰ ਬਾਈਪਾਸ ਰੈਲੋਂ ਰੋਡ 'ਤੇ ਬੀਤੀ ਰਾਤ ਮਟਰ ਨਾਲ ਲੱਦੇ ਕੈਂਟਰ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਵਾਹਨ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੇ ਨਾਲ ਸਵਾਰ ਉਸ ਦਾ ਭਰਾ ਜ਼ਖਮੀ ਹੋ ਗਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਚਾਲਕ ਰਣਜੀਤ ਸਿੰਘ (38 ਸਾਲ) ਪੁੱਤਰ ਧਰਮ ਸਿੰਘ ਨਿਵਾਸੀ ਨਿਊ ਸਬਜ਼ੀ ਮੰਡੀ, ਸ਼ਹੀਦ ਬਾਬਾ ਜੀਵਨ ਸਿੰਘ ਗੁਰਦੁਆਰਾ ਮਹਿਤਾ ਰੋਡ (ਸ੍ਰੀ ਅੰਮ੍ਰਿਤਸਰ ਸਾਹਿਬ) ਕੈਂਟਰ 'ਚ ਮਟਰ ਲੱਦ ਕੇ ਚੰਡੀਗੜ੍ਹ ਵੱਲ ਜਾ ਰਿਹਾ ਸੀ ਅਤੇ ਉਸ ਦੇ ਨਾਲ ਉਸ ਦਾ ਛੋਟਾ ਭਰਾ ਅਵਤਾਰ ਸਿੰਘ ਵੀ ਸਵਾਰ ਸੀ। ਰਾਤ ਢਾਈ ਵਜੇ ਦੇ ਕਰੀਬ ਰੈਲੋਂ ਪਿੰਡ ਦੇ ਨੇੜੇ ਵਾਹਨ ਦੇ ਅੱਗੇ ਕਿਸੇ ਜਾਨਵਰ ਨੂੰ ਬਚਾਉਣ ਦੇ ਚੱਕਰ 'ਚ ਕੈਂਟਰ ਸੜਕ ਦੇ ਕਿਨਾਰੇ ਲੱਗੇ ਸਾਈਨ ਬੋਰਡ ਨਾਲ ਬੁਰੀ ਤਰ੍ਹਾਂ ਜਾ ਟਕਰਾਇਆ। ਜਿਸ 'ਚ ਵਾਹਨ ਚਾਲਕ ਰਣਜੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂ ਕਿ ਉਸ ਦਾ ਛੋਟਾ ਭਰਾ ਅਵਤਾਰ ਸਿੰਘ ਜ਼ਖਮੀ ਹੋ ਗਿਆ। 
ਏ. ਐੱਸ. ਆਈ. ਸੁਰਿੰਦਰ ਸਿੰਘ ਸਿਟੀ ਥਾਣਾ ਨੇ ਦੱਸਿਆ ਕਿ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ। ਜਦੋਂ ਕਿ ਧਾਰਾ 174 ਦੇ ਤਹਿਤ ਪੁਲਸ ਨੇ ਕਾਰਵਾਈ ਕੀਤੀ ਹੈ।


Related News