ਕੋਟਲਾ ਬ੍ਰਾਂਚ ਨਹਿਰ ’ਚ ਵਿਅਕਤੀ ਨੇ ਮਾਰੀ ਛਾਲ

Tuesday, Jun 29, 2021 - 04:00 PM (IST)

ਕੋਟਲਾ ਬ੍ਰਾਂਚ ਨਹਿਰ ’ਚ ਵਿਅਕਤੀ ਨੇ ਮਾਰੀ ਛਾਲ

ਧਨੌਲਾ (ਰਾਈਆਂ) : ਪਿੰਡ ਹਰੀਗੜ੍ਹ ’ਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ’ਚ ਅੱਜ ਸਵੇਰੇ ਇਕ ਵਿਅਕਤੀ ਵੱਲੋਂ ਛਾਲ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 8 ਕੁ ਵਜੇ ਇਕ ਨੌਜਵਾਨ ਆਪਣੇ ਹੋਡਾ ਮੋਟਰਸਾਈਕਲ ਨੰਬਰ ਪੀ. ਬੀ. 19 ਆਰ. 1477 ’ਤੇ ਸਵਾਰ ਹੋ ਕੇ ਨਹਿਰ ਕੋਲ ਪਹੁੰਚਿਆ ਜਿਸਨੇ ਆਪਣਾ ਪਰਸ ਮੋਟਰਸਾਈਕਲ ਦੀ ਹੈੱਡ ਲਾਈਟ ਦੇ ਕਵਰ ਕੋਲ ਰੱਖਣ ਉਪਰੰਤ ਆਪਣੀਆਂ ਚੱਪਲਾਂ ਉਤਾਰ ਕੇ ਨਹਿਰ ’ਚ ਛਾਲ ਮਾਰ ਦਿੱਤੀ।

ਇਹ ਜਾਣਕਾਰੀ ਮੌਕੇ ਤੋਂ ਲੰਘ ਰਹੇ ਲੋਕਾਂ ਨੇ ਸਾਂਝੀ ਕੀਤੀ ਜਦੋਂਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਨਹਿਰ ’ਚ ਛਾਲ ਮਾਰਨ ਵਾਲਾ ਨੌਜਵਾਨ ਪਰਮਜੀਤ ਸਿੰਘ 45 ਪੁੱਤਰ ਹਰਨੇਕ ਸਿੰਘ ਵਾਸੀ ਹੰਡਿਆਇਆ ਰੋਡ ਬਰਨਾਲਾ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਆਪਣੇ ਪੁੱਤ ਦੇ ਲੱਗੀ ਸੱਟ ਕਾਰਨ ਕਾਫੀ ਸਮੇਂ ਤੋਂ ਉਦਾਸ ਚੱਲ ਰਿਹਾ ਸੀ, ਸ਼ਾਇਦ ਉਸੇ ਪ੍ਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ। ਪੁਲਸ ਵੱਲੋਂ ਪੂਰੀ ਡੂੰਘਾਈ ਨਾਲ ਜਾਂਚ ਕਰ ਕੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।


author

Gurminder Singh

Content Editor

Related News