ਨਹਿਰ ’ਚੋਂ ਬੱਚੇ ਅਤੇ ਔਰਤ ਦੀ ਲਾਸ਼ਾਂ ਦੇਖ ਉਡੇ ਹੋਸ਼
Monday, May 19, 2025 - 05:39 PM (IST)

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ ਉਪ ਮੰਡਲ ਅਧੀਨ ਆਉਂਦੇ ਪਿੰਡ ਸ਼ਤੀਰਵਾਲਾ ਨੇੜਿਓਂ ਲੰਘਦੀ ਨਹਿਰ ’ਚੋਂ ਬੱਚੇ ਅਤੇ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਪਿੰਡ ਵਾਸੀਆਂ ਨੇ ਪਿੰਡ ਨੇੜਿਓਂ ਲੰਘਦੀ ਨਹਿਰ ’ਚ ਇਕ ਬੱਚੇ ਅਤੇ ਇਕ ਔਰਤ ਦੀਆਂ ਲਾਸ਼ਾਂ ਦੇਖੀਆਂ। ਜਿਨ੍ਹਾਂ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਖੂਈ ਖੇੜਾ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਪਛਾਣ ਅਤੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।