ਕੈਨੇਡਾ ਰਹਿੰਦੀ ਭਰਜਾਈ ਤੋਂ ਦੁਖੀ ਹੋ ਕੇ ਦਿਓਰ ਨੇ ਕੀਤੀ ਖ਼ੁਦਕੁਸ਼ੀ, 25 ਲੱਖ ਖਰਚ ਕੇ ਭੇਜੀ ਸੀ ਵਿਦੇਸ਼
Wednesday, Nov 10, 2021 - 06:29 PM (IST)

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਕਸਬਾ ਸਮਾਲਸਰ ਨਿਵਾਸੀ ਛਿੰਦਰਖਾਨ ਉਰਫ ਤਫੀਕ ਖਾਨ ਵੱਲੋਂ ਕੈਨੇਡਾ ਰਹਿੰਦੀ ਆਪਣੀ ਭਰਜਾਈ ਹਿਨਾ ਅਤੇ ਉਸਦੇ ਮਾਪਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਲਸਰ ਪੁਲਸ ਵੱਲੋਂ ਗੁਰਵਿੰਦਰ ਖਾਨ ਪੁੱਤਰ ਭੋਲਾ ਖਾਨ ਨਿਵਾਸੀ ਸਮਾਲਸਰ ਦੀ ਸ਼ਿਕਾਇਤ ’ਤੇ ਗੁਰਵਿੰਦਰ ਖਾਨ ਦੀ ਪਤਨੀ ਹਿਨਾ ਨਿਵਾਸੀ ਸਮਾਲਸਰ ਹਾਲ ਕੈਨੇਡਾ, ਸਿਰਾਜ ਅਲੀ ਸਹੁਰਾ, ਸੱਸ ਰਾਣੀ, ਸਾਲਾ ਸਹਿਬਾਜ ਅਲੀ ਸਾਰੇ ਨਿਵਾਸੀ ਪਿੰਡ ਖੋਸਾ ਦਲ ਸਿੰਘ ਵਾਲਾ (ਫਿਰੋਜ਼ਪੁਰ) ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ
ਗੁਰਵਿੰਦਰ ਖਾਨ ਵੱਲੋਂ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਪਿੰਡ ਸਿੰਘਾਂਵਾਲਾ ਵਿਖੇ ਆਪਣਾ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ। ਉਸਦਾ ਵਿਆਹ 10 ਅਪ੍ਰੈਲ 2019 ਨੂੰ ਹਿਨਾ ਪੁੱਤਰੀ ਸਿਰਾਜ ਅਲੀ ਨਿਵਾਸੀ ਖੋਸਾ ਦਲ ਸਿੰਘ ਵਾਲਾ ਨਾਲ ਹੋਇਆ ਸੀ ਮੇਰੀ ਪਤਨੀ ਨੇ ਆਈਲੈਟਸ ਕੀਤੀ ਹੋਈ ਸੀ। ਵਿਆਹ ਦੇ ਚਾਰ ਮਹੀਨੇ ਬਾਅਦ ਮੇਰੇ ਭਰਾ ਸ਼ਿੰਦਰ ਖਾਨ ਨੇ ਸਾਰਾ ਖਰਚਾ ਕਰ ਕੇ 10 ਅਗਸਤ 2019 ਨੂੰ ਕੈਨੇਡਾ ਭੇਜ ਦਿੱਤਾ ਅਤੇ ਬਾਅਦ ਵਿਚ ਸਾਰੀਆਂ ਫੀਸਾਂ ਵੀ ਕੈਨੇਡਾ ਭੇਜਦਾ ਰਿਹਾ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ’ਤੇ ਹਮਲਾ, ਚੱਲੀਆਂ ਗੋਲ਼ੀਆਂ
ਕੈਨੇਡਾ ਜਾਣ ਤੋਂ ਬਾਅਦ ਮੇਰੀ ਪਤਨੀ ਮੇਰੇ ਅਤੇ ਮੇਰੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੀ ਰਹੀ, ਕਰੀਬ 8 ਮਹੀਨੇ ਪਹਿਲਾਂ ਮੇਰੇ ਅਤੇ ਮੇਰੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ, ਜਿਸ ’ਤੇ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਗੱਲਬਾਤ ਕੀਤੀ ਪਰ ਉਹ ਟਾਲ-ਮਟੋਲ ਕਰਨ ਲੱਗ ਪਏ। ਉਸਨੇ ਕਿਹਾ ਕਿ ਮੇਰੇ ਭਰਾ ਛਿੰਦਰਪਾਨ ਨੇ ਕਰੀਬ 25 ਲੱਖ ਰੁਪਏ ਖਰਚ ਕਰਕੇ ਮੇਰੀ ਪਤਨੀ ਨੂੰ ਕੈਨੇਡਾ ਭੇਜਣ ਅਤੇ ਪੜ੍ਹਾਈ ’ਤੇ ਖਰਚ ਕੀਤਾ। ਜਦੋਂ ਮੇਰੇ ਸਹੁਰੇ ਪਰਿਵਾਰ ਵਾਲਿਆਂ ਨੇ ਕੋਈ ਗੱਲ ਨਾ ਸੁਣੀ ਤਾਂ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।
ਇਹ ਵੀ ਪੜ੍ਹੋ : ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਵਿਅਕਤੀ ਨੇ ਕੀਤੀ ਆਤਮਹੱਤਿਆ, ਸੁਸਾਇਡ ਨੋਟ ’ਚ ਪੁਲਸ ਵਾਲੇ ਦੀ ਖੋਲ੍ਹੀ ਪੋਲ
ਇਸ ਉਪਰੰਤ ਵੀ ਅਸੀਂ ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਪਰ ਉਹ ਸਾਨੂੰ ਧਮਕੀਆਂ ਦੇਣ ਲੱਗ ਪਏ ਕਿ ਅਸੀਂ ਤੁਹਾਡੇ ਖਿਲਾਫ ਦਾਜ ਦਾ ਪਰਚਾ ਦਰਜ ਕਰਵਾ ਦਿਆਂਗੇ, ਜਦੋਂ ਮੈਂ ਆਪਣੇ ਭਰਾ ਛਿੰਦਰ ਖਾਨ ਨੂੰ ਇਸ ਬਾਰੇ ਦੱਸਿਆ ਤਾਂ ਉਸਨੇ ਮੇਰੀ ਪਤਨੀ ਅਤੇ ਮੇਰੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ 7 ਨਵੰਬਰ ਦੀ ਰਾਤ ਨੂੰ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਦੀ ਹਾਲਤ ਵਿਗੜਣ ਤੋਂ ਬਾਅਦ ਉਸ ਨੂੰ ਭੂਚੋ ਮੰਡੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਈ ਸਾਲਾਂ ਬਾਅਦ ਪੁੱਤਾਂ ਕੋਲ ਆਈ ਮਾਂ ਨਾਲ ਵਾਪਰੀ ਅਨਹੋਣੀ, ਇੰਝ ਮਿਲੀ ਮੌਤ ਕਿ ਸੋਚਿਆ ਨਾ ਸੀ