ਕੈਨੇਡਾ ਜਾਣ ਦੇ ਚੱਕਰ ਵਿਚ ਹੋਈ 19 ਲੱਖ ਦੀ ਠੱਗੀ, ਪੁਲਸ ਨੇ ਦਰਜ ਕੀਤਾ ਮਾਮਲਾ

Saturday, Jul 22, 2017 - 06:35 PM (IST)

ਕੈਨੇਡਾ ਜਾਣ ਦੇ ਚੱਕਰ ਵਿਚ ਹੋਈ 19 ਲੱਖ ਦੀ ਠੱਗੀ, ਪੁਲਸ ਨੇ ਦਰਜ ਕੀਤਾ ਮਾਮਲਾ

ਫ਼ਰੀਦਕੋਟ (ਰਾਜਨ) : ਪੁਲਸ ਵੱਲੋਂ ਜਸਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਰਸਾਲ ਪੱਤੀ ਜੈਤੋ ਦੀ ਸ਼ਿਕਾਇਤ 'ਤੇ ਸੁਖਦੀਪ ਸਿੰਘ ਤੇ ਉਸ ਦੀ ਪਤਨੀ ਵਾਸੀ ਫਰੀਦਕੋਟ 'ਤੇ 19 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦਕਿ ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਜਰਨੈਲ ਸਿੰਘ ਫਰੀਦਕੋਟ ਵੱਲੋਂ ਕੀਤੀ ਜਾ ਰਹੀ ਹੈ।
ਸ਼ਿਕਾਇਤ ਕਰਤਾ ਨੇ ਸੇਵਾ ਸਿੰਘ ਮੱਲ੍ਹੀ ਉਪ ਕਪਤਾਨ ਪੁਲਸ ਨੂੰ ਕੀਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਕਿ ਉਕਤ ਨੇ ਉਸਨੂੰ ਕੈਨੇਡਾ ਭੇਜਣ ਦੇ ਨਾਮ 19 ਲੱਖ ਰੁਪਏ ਦੀ ਠੱਗੀ ਮਾਰੀ ਹੈ ਜਿਸਦੀ ਪੜਤਾਲ ਕਰਵਾਏ ਜਾਣ ਉਪ੍ਰੰਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।


Related News