ਨਿਊ ਚੰਡੀਗੜ੍ਹ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ : ਕੈਬ ਡਰਾਈਵਰ ਦੀ ਧੌਣ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ

Tuesday, Aug 01, 2023 - 10:12 AM (IST)

ਨਿਊ ਚੰਡੀਗੜ੍ਹ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ : ਕੈਬ ਡਰਾਈਵਰ ਦੀ ਧੌਣ ਵੱਢ ਕੇ ਬੇਰਹਿਮੀ ਨਾਲ ਕੀਤਾ ਕਤਲ

ਨਵਾਂਗਾਓਂ (ਮੁਨੀਸ਼) : ਨਿਊ ਚੰਡੀਗੜ੍ਹ ਬੈਰੀਅਰ ਕੋਲ ਕੈਬ ਡਰਾਈਵਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਬ ਡਰਾਈਵਰ ਗੱਡੀ 'ਚ ਲਹੂ-ਲੁਹਾਨ ਹਾਲਤ 'ਚ ਪਿਆ ਹੋਇਆ ਸੀ, ਜਿਸ ਦੀ ਜਾਣਕਾਰੀ ਪੁਲਸ ਨੂੰ ਮਿਲੀ। ਪੁਲਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਕੈਬ ਡਰਾਈਵਰ ਦੀ ਧੌਣ ’ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਹੋਏ ਸਨ। ਨਿਊ ਚੰਡੀਗੜ੍ਹ ਥਾਣੇ ਦੇ ਐੱਸ. ਐੱਚ. ਓ. ਸਤਿੰਦਰ ਸਿੰਘ ਮੌਕੇ ’ਤੇ ਪੁਲਸ ਪਾਰਟੀ ਨਾਲ ਪਹੁੰਚੇ ਅਤੇ ਕੈਬ ਡਰਾਈਵਰ ਨੂੰ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਧਰਮਪਾਲ (40) ਵਜੋਂ ਹੋਈ ਹੈ, ਜੋ ਕਿ ਮੂਲਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਮੌਜੂਦਾ ਸਮੇਂ 'ਚ ਜ਼ੀਰਕਪੁਰ 'ਚ ਰਹਿੰਦਾ ਸੀ। ਪੁਲਸ ਨੇ ਅਣਪਛਾਤੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਦੇਰ ਰਾਤ ਲਗਭਗ 12.30 ਵਜੇ ਮ੍ਰਿਤਕ ਦਾ ਪਰਿਵਾਰ ਨਿਊ ਚੰਡੀਗੜ੍ਹ ਥਾਣੇ 'ਚ ਪਹੁੰਚ ਗਿਆ ਸੀ ਅਤੇ ਪੁਲਸ ਉਨ੍ਹਾਂ ਤੋਂ ਵੀ ਜਾਣਕਾਰੀ ਜੁਟਾਉਣ 'ਚ ਜੁੱਟੀ ਹੋਈ ਸੀ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਬੱਚੇ ਕੋਲੋਂ ਪਿਓ ਦੇ ਵੱਜੀ ਗੋਲੀ, ਪਲਾਂ 'ਚ ਪਏ ਵੈਣ, ਦੇਣ ਜਾ ਰਿਹਾ ਸੀ ਸੰਧਾਰਾ (ਵੀਡੀਓ)     
ਸੈਕਟਰ-43 ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਲਈ ਬੁੱਕ ਕੀਤੀ ਸੀ ਕੈਬ
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਬ ਡਰਾਈਵਰ ਚਿੱਟੇ ਰੰਗ ਦੀ ਈਟੀਓਸ ਗੱਡੀ 'ਚ ਲਹੂ-ਲੁਹਾਨ ਹਾਲਤ 'ਚ ਪਿਆ ਹੋਇਆ ਸੀ। ਉੱਥੇ ਹੀ ਉਸਦੀ ਧੌਣ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਸੂਤਰਾਂ ਅਨੁਸਾਰ ਸਵਾਰੀ ਨੇ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਲੱਗਦਾ ਹੈ। ਸੂਤਰ ਦੱਸਦੇ ਹਨ ਕਿ ਇਹ ਕੈਬ ਸੈਕਟਰ-43 ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਲਈ ਬੁੱਕ ਹੋਈ ਸੀ ਅਤੇ ਬੈਰੀਅਰ ਕੋਲ ਸਵਾਰੀ ਨੇ ਡਰਾਈਵਰ ਦੀ ਧੌਣ ’ਤੇ ਪਿੱਛੋਂ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤੇ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉੱਥੇ ਹੀ ਪੁਲਸ ਵਲੋਂ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਹ ਕੈਬ ਇੱਥੇ ਕਿਵੇਂ ਪਹੁੰਚੀ ਅਤੇ ਸਵਾਰੀ ਸੀ ਤਾਂ ਉਹ ਕਿੱਥੇ ਗਾਇਬ ਹੋ ਗਈ?

ਇਹ ਵੀ ਪੜ੍ਹੋ : ਅਹਿਮ ਖ਼ਬਰ : ਹੜ੍ਹ ਨਾਲ ਪੰਜਾਬ ਦੀ ਮਾਲੀ ਹਾਲਤ ਨੂੰ ਲੱਗਾ ਵੱਡਾ ਧੱਕਾ, ਗੜਬੜਾ ਸਕਦਾ ਹੈ ਫ਼ਸਲੀ ਚੱਕਰ
ਵਾਰਦਾਤ ਤੋਂ ਬਾਅਦ ਇਲਾਕੇ ’ਚ ਨਾਕਾਬੰਦੀ, ਸੀ. ਸੀ. ਟੀ. ਵੀ. ਫੁਟੇਜ ਖੰਘਾਲ ਰਹੀ ਪੁਲਸ
ਕੈਬ ਡਰਾਈਵਰ ਦੇ ਕਤਲ ਦੇ ਇਸ ਮਾਮਲੇ ਨੂੰ ਸੁਲਝਾਉਣ ਲਈ ਪੁਲਸ ਆਸ-ਪਾਸ ਦੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਘਾਲਣ 'ਚ ਲੱਗੀ ਹੋਈ ਸੀ। ਉੱਥੇ ਹੀ ਐੱਸ. ਐੱਚ. ਓ. ਸਤਿੰਦਰ ਸਿੰਘ ਨੇ ਵਾਰਦਾਤ ਤੋਂ ਬਾਅਦ ਇਲਾਕੇ 'ਚ ਪੂਰੀ ਤਰ੍ਹਾਂ ਨਾਕਾਬੰਦੀ ਕਰ ਦਿੱਤੀ ਸੀ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।   
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News