ਲਾਕਡਊਨ ਦੌਰਾਨ ਵੀ ਭਰ ਰਹੇ ਸੀ ਬੱਸ ’ਚ ਸਵਾਰੀਆਂ, ਦੋ ਨਾਮਜ਼ਦ

Tuesday, May 04, 2021 - 01:33 PM (IST)

ਲਾਕਡਊਨ ਦੌਰਾਨ ਵੀ ਭਰ ਰਹੇ ਸੀ ਬੱਸ ’ਚ ਸਵਾਰੀਆਂ, ਦੋ ਨਾਮਜ਼ਦ

ਲੁਧਿਆਣਾ (ਰਾਮ) : ਕੋਵਿਡ-19 ਦੇ ਸੰਕਟ ਦੌਰਾਨ ਲਗਾਏ ਗਏ ਐਤਵਾਰ ਦੇ ਲਾਕਡਾਊਨ ਦੀ ਉਲੰਘਣਾ ਕਰਨ ਵਾਲੇ ਇਕ ਨਿੱਜੀ ਬੱਸ ਦੇ ਪ੍ਰਬੰਧਕਾਂ ਖ਼ਿਲਾਫ਼ ਮੋਤੀ ਨਗਰ ਪੁਲਸ ਨੇ ਮੁਕੱਦਮਾ ਦਰਜ ਕਰ ਖਾਨਾਪੂਰਤੀ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਜਸਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਅਨੋਖਰਵਾਲ ਅਤੇ ਸਬੋਧ ਰਾਏ ਪੁੱਤਰ ਵਿੰਨਦੇਸਵਰ ਰਾਏ ਵਾਸੀ ਹਨੂੰਮਾਨ ਗੜ੍ਹ, ਬਿਹਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਲੋਕ ਟ੍ਰਾਂਸਪੋਰਟ ਨਗਰ ’ਚ ਆਪਣੀ ਬੱਸ ’ਚ ਲੋਕਾਂ ਦਾ ਇਕੱਠ ਕਰ ਕੇ ਸਵਾਰੀਆਂ ਬਿਠਾ ਰਹੇ ਸਨ। ਡਿਪਟੀ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਦੋਹਾਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਮਾਮਲੇ ਸਬੰਧੀ ਅੱਗੇ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News