ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ ਅੌਰਤ ਗੰਭੀਰ ਜ਼ਖਮੀ ਪਤੀ ਤੇ ਦੋ ਬੱਚਿਆਂ ਦੇ ਲੱਗੀਆਂ ਮਾਮੂਲੀ ਸੱਟਾਂ

Tuesday, Aug 28, 2018 - 03:03 AM (IST)

ਬੱਸ ਦੀ ਟੱਕਰ ਨਾਲ ਐਕਟਿਵਾ ਸਵਾਰ ਅੌਰਤ ਗੰਭੀਰ ਜ਼ਖਮੀ ਪਤੀ ਤੇ ਦੋ ਬੱਚਿਆਂ ਦੇ ਲੱਗੀਆਂ ਮਾਮੂਲੀ ਸੱਟਾਂ

 ਸ੍ਰੀ ਕੀਰਤਪੁਰ ਸਾਹਿਬ,   (ਬਾਲੀ)-  ਚੰਗਰ ਇਲਾਕੇ ਦੇ ਪਿੰਡ ਦੇਹਣੀ ਨਜ਼ਦੀਕ ਰਾਸ਼ਟਰੀ ਮਾਰਗ ਨੰਬਰ 21 (205) ਉਪਰ ਪੰਜਾਬ ਰੋਡਵੇਜ਼ ਦੀ ਬੱਸ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਐਕਟਿਵਾ ਚਾਲਕ ਸਮੇਤ ਉਸ 
ਦੇ ਦੋ ਬੱਚੇ ਅਤੇ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
 ਜਾਣਕਾਰੀ ਅਨੁਸਾਰ  ਬਿੰਦਰ ਵਾਸੀ ਕਮਾਲੀ 6 ਫੇਸ ਮੁਹਾਲੀ ਆਪਣੀ ਘਰਵਾਲੀ ਅਤੇ ਦੋ ਬੱਚਿਅਾਂ ਸਮੇਤ ਐਕਟਿਵਾ ’ਤੇ ਸਲਾਪਡ਼ ਹਿਮਾਚਲ ਪ੍ਰਦੇਸ਼ ਤੋਂ ਵਾਪਸ ਮੁਹਾਲੀ ਜਾ ਰਹੇ ਸਨ ਜਦੋਂ ਉਹ ਪਿੰਡ ਦੇਹਣੀ ਲਾਗੇ ਅਲਟਰਾਟੈਕ ਡੰਪ ਦੇ  ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਐਕਟਿਵਾ ਦਾ ਸਡ਼ਕ ਵਿਚਕਾਰ ਪਏ ਖੱਡਿਆਂ ਕਾਰਨ  ਸੰਤੁਲਨ ਵਿਗਡ਼ ਗਿਆ, ਜਿਸ ਕਾਰਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਉਨ੍ਹਾਂ ਨਾਲ ਟੱਕਰ ਹੋ ਗਈ, ਜਿਸ ਨਾਲ ਐਕਟਿਵਾ ਸਵਾਰ ਅੌਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਦਕਿ ਐਕਟਵਾ ਚਾਲਕ ਬਿੰਦਰ ਅਤੇ ਉਸ ਦੇ ਦੋ ਛੋਟੇ ਬੱਚੇ ਵੀ ਮਾਮੂਲੀ ਜ਼ਖਮੀ ਹੋ ਗਏ  ਜਿਨਾਂ  ਨੂੰ ਬੱਸ ਦੇ ਡਰਾਇਵਰ ਅਤੇ ਕੰਡਕਟਰ ਵੱਲੋਂ ਸਵਾਰੀਅਾਂ ਦੀ ਮਦਦ ਨਾਲ ਪਹਿਲਾਂ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਵਿਖੇ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਉਪਰੰਤ ਰੂਨਨਗਰ ਸਿਵਲ ਹਸਪਤਾਲ ਰੈਫਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾ. ਪਵਨ ਕੌਸ਼ਲ ਨੇ ਦੱਸਿਆ ਕਿ ਸਾਰੇ ਬਿਲਕੁਲ ਠੀਕ ਹਨ ਪਰ ਅੌਰਤ ਦੇ ਕੁਝ ਜ਼ਿਆਦਾ ਸੱਟਾ ਹੋਣ ਕਾਰਨ ਉਸਨੂੰ ਸਿਵਲ ਹਸਪਤਾਲ ਰੂਪਨਗਰ ਰੈਫਰ ਕੀਤਾ ਗਿਆ ਹੈ, ਜਿਥੇ ਉਸਦਾ ਸਿਟੀ ਸਕੈਨ ਕਰਾਇਆ ਜਾਵੇਗਾ ਉਧਰ ਸਥਾਨਕ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News