ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ
Friday, Jul 29, 2022 - 12:50 PM (IST)
ਦਸੂਹਾ (ਵਰਿੰਦਰ ਪੰਡਿਤ)— ਦਸੂਹਾ ’ਚ ਅੱਜ ਸਵੇਰੇ ਵਾਪਰੇ ਭਿਆਨਕ ਬੱਸ ਹਾਦਸੇ ’ਚ 9ਵੀਂ ਜਮਾਤ ’ਚ ਪੜ੍ਹਦੇ ਬੱਚੇ ਦੀ ਮੌਤ ਹੋਣ ਦੀ ਦੁੱਖ਼ਭਰੀ ਖ਼ਬਰ ਮਿਲੀ ਹੈ। ਇਥੇ ਦੱਸ ਦੇਈਏ ਕਿ ਜਲੰਧਰ-ਪਠਾਨਕੋਟ ਹਾਈਵੇਅ ’ਤੇ ਰਿਲਾਇੰਸ ਪੈਟਰੋਲ ਪੰਪ ਦਸੂਹਾ ਨੇੜੇ ਅੱਜ ਸਵੇਰੇ ਦਸੂਹਾ ਦੇ ਨਿੱਜੀ ਸਕੂਲ ਐੱਸ. ਟੀ. ਪਾਲ ਕਾਨਵੈਂਟ ਸਕੂਲ ਦੀ ਬੱਸ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਸੀ।
ਇਸ ਹਾਦਸੇ ਦੌਰਾਨ ਕਈ ਬੱਚਿਆਂ ਨੂੰ ਸੱਟਾਂ ਲੱਗੀਆਂ, ਜਿਨ੍ਹਾਂ ’ਚੋਂ ਇਕ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿ੍ਰਤਕ ਬੱਚੇ ਦੀ ਪਛਾਣ ਹਰਮਨ ਸੈਣੀ ਪੁੱਤਰ ਪ੍ਰਦੀਪ ਸਿੰਘ ਵਾਸੀ ਲੋਧੀ ਚੱਕ ਟਾਂਡਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਖੇ ਐਡੀਸ਼ਨਲ SHO ਨਰਿੰਦਰ ਸਿੰਘ ਗ੍ਰਿਫ਼ਤਾਰ, ਲੁਧਿਆਣਾ ਬਲਾਸਟ ਮਾਮਲੇ ਨਾਲ ਜੁੜੇ ਤਾਰ
ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬੱਸ ’ਚ 12-14 ਦੇ ਕਰੀਬ ਬੱਚਿਆਂ ਸਮੇਤ ਡਰਾਈਵਰ ਅਤੇ ਕੰਡਕਟਰ ਸਵਾਰ ਸਨ। ਫਿਲਹਾਲ ਇਸ ਘਟਨਾ ਤੋਂ ਬਾਅਦ ਸਕੂਲੀ ਬੱਚਿਆਂ ਦੇ ਮਾਪਿਆਂ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਟਰੱਕ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵਿਦੇਸ਼ਾਂ ’ਚ ‘ਰੱਖੜੀ’ ਭੇਜਣੀ ਭੈਣਾਂ ਲਈ ਹੋਵੇਗੀ ਸੌਖੀ, ਡਾਕ ਮਹਿਕਮੇ ਨੇ ਕੀਤੀਆਂ ਇਹ ਤਿਆਰੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ