ਜਲੰਧਰ: ਬ੍ਰੇਕ ਨਾ ਲੱਗਣ ਕਾਰਨ ਹਾਈਵੇਅ ''ਤੇ ਪਲਟੀ ਬੱਸ, ਵਾਲ-ਵਾਲ ਬਚੀਆਂ ਸਵਾਰੀਆਂ
Thursday, Oct 05, 2017 - 07:20 PM (IST)
ਜਲੰਧਰ(ਸੋਨੂੰ)— ਇਥੋਂ ਦੇ ਨਕੋਦਰ ਰੋਡ 'ਤੇ ਇਕ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਬੱਸ ਬ੍ਰੇਕ ਨਾ ਲੱਗਣ ਕਾਰਨ ਨਵੇਂ ਬਣ ਰਹੇ ਹਾਈਵੇਅ 'ਤੇ ਹੀ ਪਲਟ ਗਈ। ਬੱਸ 'ਚ ਕਰੀਬ 30-32 ਸਵਾਰੀਆਂ ਸਨ। ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਤੁਰੰਤ ਸਵਾਰੀਆਂ ਨੂੰ ਕੱਢਿਆ ਗਿਆ। ਏ. ਐੱਸ. ਆਈ. ਬਲਵੀਰ ਸਿੰਘ ਥਾਣਾ ਸਦਰ ਨਕੋਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਕ ਨਿੱਜੀ ਕੰਪਨੀ ਦੀ ਬੱਸ ਜਲੰਧਰ ਤੋਂ ਡੱਬਵਾਲੀ ਜਾ ਰਹੀ ਸੀ ਅਤੇ ਜਦੋਂ ਮੁੰਧਾ ਪਿੰਡ ਦੇ ਗੇਟ 'ਤੇ ਪਹੁੰਚੀ ਤਾਂ ਅੱਗੇ ਰੋਡਵੇਜ਼ ਬੱਸ ਸਵਾਰੀ ਨੂੰ ਉਤਾਰ ਰਹੀ ਸੀ, ਇਸੇ ਦੌਰਾਨ ਇਸ ਬੱਸ ਦੀ ਬ੍ਰੇਕ ਨਾ ਲੱਗਣ ਕਾਰਨ ਇਹ ਬੱਸ ਪਲਟ ਗਈ। ਬੱਸ 'ਚ 30 ਵੱਧ ਸਵਾਰੀਆਂ ਸਨ, ਜੋ ਵਾਲ-ਵਾਲ ਬਚੀਆਂ ਗਈਆਂ।
