ਹਰਿਦੁਆਰ ਤੋਂ ਬੁਢਲਾਡਾ ਆ ਰਹੀ ਬੱਸ ਹਾਦਸੇ ਦਾ ਸ਼ਿਕਾਰ, ਡਰਾਈਵਰ ਸਣੇ ਸਵਾਰੀਆਂ ਜ਼ਖਮੀ

Wednesday, Jan 17, 2024 - 03:38 PM (IST)

ਹਰਿਦੁਆਰ ਤੋਂ ਬੁਢਲਾਡਾ ਆ ਰਹੀ ਬੱਸ ਹਾਦਸੇ ਦਾ ਸ਼ਿਕਾਰ, ਡਰਾਈਵਰ ਸਣੇ ਸਵਾਰੀਆਂ ਜ਼ਖਮੀ

ਬੁਢਲਾਡਾ (ਬਾਂਸਲ) : ਹਰਿਦੁਆਰ ਤੋਂ ਬੁਢਲਾਡਾ ਨੂੰ ਆ ਰਹੀ ਬੱਸ ਸੜਕ 'ਤੇ ਖੜ੍ਹੇ ਤੇਲ ਦੇ ਟੈਂਕਰ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਡਰਾਈਵਰ ਸਮੇਤ 1 ਦਰਜਨ ਸਵਾਰੀਆਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਬੱਸ ਦੇ ਕਡੰਕਟਰ ਮਨਦੀਪ ਸਿੰਘ ਅਨੁਸਾਰ ਅੱਜ ਸਵੇਰੇ ਹਰਿਦੁਆਰ ਤੋਂ ਬੁਢਲਾਡਾ ਨੂੰ ਜਦੋਂ ਬੱਸ ਜਾ ਰਹੀ ਸੀ ਤਾਂ ਰਾਜਪੁਰਾ ਸ਼ੰਭੂ ਥਾਣੇ ਦੇ ਨੇੜੇ ਰੋਡ 'ਤੇ ਤੇਲ ਦਾ ਵੱਡਾ ਟੈਂਕਰ ਖੜ੍ਹਾ ਸੀ। ਅਚਾਨਕ ਜ਼ਿਆਦਾ ਧੁੰਦ ਕਾਰਨ ਬੱਸ ਟੈਂਕਰ ਵਿੱਚ ਜਾ ਟਕਰਾਈ।

ਇਸ ਵਿੱਚ ਡਰਾਈਵਰ ਬਖਸ਼ੀਸ਼ ਸਿੰਘ (50) ਅਤੇ 1 ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਉਥੋਂ ਦੇ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਰੋਡ 'ਤੇ ਖੜ੍ਹੇ ਟੈਂਕਰ ਦੇ ਡਰਾਈਵਰ ਵੱਲੋਂ ਕੋਈ ਵੀ ਸਾਈਨ ਬੋਰਡ ਜਾਂ ਇਸ਼ਾਰਾ ਨਹੀਂ ਲਗਾਇਆ ਹੋਇਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।


author

Babita

Content Editor

Related News