ਮਾਡਲ ਬੁੜੈਲ ਜੇਲ੍ਹ 'ਚ ਮਹਿਲਾ ਕੈਦੀਆਂ ਲਈ ਫਿਜ਼ੀਓਥੈਰੇਪੀ ਦੀ ਸਹੂਲਤ ਸ਼ੁਰੂ

06/25/2022 4:17:23 PM

ਚੰਡੀਗੜ੍ਹ (ਸੰਦੀਪ) : ਮਾਡਲ ਬੁੜੈਲ ਜੇਲ੍ਹ ’ਚ ਬੰਦ ਮਹਿਲਾ ਕੈਦੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਫਿਜ਼ੀਓਥੈਰੇਪੀ ਰੂਮ ਦੀ ਸ਼ੁਰੂਆਤ ਕੀਤੀ ਗਈ ਹੈ। ਉੱਥੇ ਹੀ ਮਹਿਲਾ ਕੈਦੀਆਂ ਦੇ ਨਾਲ ਰਹਿਣ ਵਾਲੇ 6 ਸਾਲ ਤੋਂ ਘੱਟ ਉਮਰ ਦੇ 3 ਬੱਚਿਆਂ ਦੇ ਖੇਡਣ ਲਈ ਚਿਲਡਰਨ ਰੂਮ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਦੋਵਾਂ ਸਹੂਲਤਾਂ ਦਾ ਸ਼ੁੱਭ ਆਰੰਭ ਆਈ. ਜੀ. ਪ੍ਰੀਜਨ ਦੀਪਕ ਪੁਰੋਹਿਤ ਨੇ ਕੀਤਾ। ਇਸ ਮੌਕੇ ਜੁਆਇੰਟ ਆਈ. ਜੀ. ਪਲਿਕ ਅਰੋੜਾ, ਡਿਪਟੀ ਸੁਪਰੀਡੈਂਟ ਪ੍ਰਵੀਨ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਮਹਿਲਾ ਕੈਦੀਆਂ ਨੂੰ ਰੋਜ਼ਾਨਾ ਸਿਹਤ ਨਾਲ ਸਬੰਧਿਤ ਮੁਸ਼ਕਲਾਂ ਦੇ ਹੱਲ ਲਈ ਹੀ ਇਹ ਫਿਜ਼ੀਓਥੈਰੇਪੀ ਰੂਮ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਦੇ ਨਾਲ ਰਹਿਣ ਵਾਲੇ ਬੱਚਿਆਂ ਦੇ ਮਨੋਰੰਜਨ ਨੂੰ ਧਿਆਨ ’ਚ ਰੱਖਦਿਆਂ ਹੀ ਵੱਖਰੀ ਤਰ੍ਹਾਂ ਦਾ ਵਾਤਾਵਰਣ ਮੁਹੱਈਆ ਕਰਨ ਲਈ ਚਿਲਡਰਨ ਰੂਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਰੂਮ ’ਚ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਖਿਡੌਣਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
 


Babita

Content Editor

Related News