ਕੂੜੇ ਨਾਲ ਜੇਲ ''ਚ ਵਰਤੋਂ ਯੋਗ ਗੱਤਾ ਤਿਆਰ ਕਰਨਗੇ ਕੈਦੀ

10/14/2019 3:35:44 PM

ਚੰਡੀਗੜ੍ਹ (ਸੰਦੀਪ) : ਵਾਤਾਵਰਣ ਨੂੰ ਬਿਹਤਰ ਬਣਾਉਣ ਦੇ ਆਪਣੇ ਮਕਸਦ ਕਾਰਨ ਹੀ ਹੁਣੇ ਬੁੜੈਲ ਜੇਲ 'ਚ ਬੰਦ ਕੈਦੀ ਸ਼ਹਿਰ ਦੇ ਕੂੜੇ ਦਾ ਵਰਤੋਂ ਯੋਗ ਗੱਤਾ ਅਤੇ ਕਾਗਜ਼ ਤਿਆਰ ਕਰਨਗੇ। ਤਿਆਰ ਕੀਤੇ ਜਾਣ ਵਾਲੇ ਕਾਗਜ਼ ਅਤੇ ਗੱਤੇ ਦਾ ਪ੍ਰਯੋਗ ਕਾਗਜ਼ ਅਤੇ ਗੱਤੇ ਦੀ ਕਰੋਕਰੀ ਅਤੇ ਹੋਰ ਸਮਾਨ ਤਿਆਰ ਕਰਨ ਲਈ ਕੀਤਾ ਜਾਵੇਗਾ। ਇਸ ਦੇ ਪ੍ਰਯੋਗ ਨਾਲ ਸ਼ਹਿਰ ਦੇ ਵਾਤਾਵਰਣ ਨੂੰ ਬਿਹਤਰ ਬਣਾਇਆ ਜਾਵੇਗਾ ਕਿਉਂਕਿ ਲਿਫਾਫਾ ਅਤੇ ਪਲਾਸਟਿਕ ਦੀ ਗੱਲ ਕੀਤੇ ਜਾਣ ਤੋਂ ਬਾਅਦ ਵਾਤਾਵਰਣ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਗਜ਼ ਅਤੇ ਗੱਤੇ ਦੀ ਕਰੋਕਰੀ ਹੀ ਚੱਲਣ 'ਚ ਹੈ। ਜੇਲ ਦੇ ਏ. ਆਈ. ਜੀ. ਵਿਰਾਟ ਦਾ ਕਹਿਣਾ ਹੈ ਕਿ ਇਸ ਯੋਜਨਾ ਤਹਿਤ ਜੇਲ ਅਥਾਰਟੀ ਇਕ ਪਾਸੇ ਤਾਂ ਕੈਦੀਆਂ ਲਈ ਇਕ ਬਿਹਤਰ ਰੋਜ਼ਗਾਰ ਦੀ ਸ਼ੁਰੂਆਤ ਕਰਨਗੇ ਅਤੇ ਦੂਜੇ ਪਾਸੇ ਕੂੜੇ ਨਾਲ ਕਾਗਜ਼ ਅਤੇ ਗੱਤਾ ਤਿਆਰ ਰਕੇ ਵਾਤਾਵਰਣ ਦੀ ਸੁਰੱਖਿਆ 'ਚ ਵੀ ਬਿਹਤਰ ਭੂਮਿਕਾ ਨਿਭਾਉਣਗੇ।


Babita

Content Editor

Related News